Fazilka

ਜ਼ਿਲ੍ਹਾ ਫਾਜ਼ਿਲਕਾ ‘ਚ ਹੜ੍ਹਾਂ ਤੋਂ ਬਾਅਦ ਹਲਾਤ ਖ਼ਰਾਬ, ਸਕੂਲਾਂ ‘ਚ ਭਰਿਆ ਪਾਣੀ

ਚੰਡੀਗ੍ਹੜ, 23 ਅਗਸਤ, 2023: ਪੰਜਾਬ ਦੇ ਫਾਜ਼ਿਲਕਾ (Fazilka) ਜ਼ਿਲ੍ਹੇ ਵਿੱਚ ਹੜ੍ਹਾਂ ਤੋਂ ਬਾਅਦ ਹਲਾਤ ਬਦ ਤੋਂ ਬਦਤਰ ਹੋ ਗਏ ਹਨ। ਹੜ੍ਹ ਦਾ ਪਾਣੀ ਪਿੰਡਾਂ ਵਿੱਚ ਬਣੇ ਸਕੂਲਾਂ ਵਿੱਚ ਵੀ ਦਾਖ਼ਲ ਹੋ ਗਿਆ ਹੈ। ਕੁਝ ਸਕੂਲਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਕਾਰਨ ਸਕੂਲਾਂ ਦੀਆਂ ਇਮਾਰਤਾਂ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ।

ਇਸਦੇ ਨਾਲ ਹੀ ਪਿੰਡ ਝੰਗੜ ਭੈਣੀ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੜ੍ਹ ਦੀ ਲਪੇਟ ਵਿੱਚ ਹੈ। ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 3 ਤੋਂ 4 ਫੁੱਟ ਤੱਕ ਹੜ੍ਹ ਦਾ ਪਾਣੀ ਖੜ੍ਹਾ ਹੈ। ਹੜ੍ਹ ਦੇ ਪਾਣੀ ਨੇ ਸਕੂਲ ਦੀ ਇਮਾਰਤ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।

ਇਸ ਤੋਂ ਇਲਾਵਾ ਹੜ੍ਹ ਦਾ ਪਾਣੀ ਸਕੂਲ ਦੇ ਕੁਝ ਕਮਰਿਆਂ ਵਿਚ ਵੀ ਦਾਖਲ ਹੋ ਗਿਆ ਹੈ, ਜੇਕਰ ਹੜ੍ਹ ਦਾ ਪਾਣੀ ਕੁਝ ਹੋਰ ਦਿਨ ਸਕੂਲ ਵਿਚ ਖੜ੍ਹਾ ਰਿਹਾ ਤਾਂ ਇਸ ਦੇ ਕੁਝ ਕਮਰਿਆਂ ਦੇ ਢਹਿ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਨਾਲ ਸਕੂਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ।

Scroll to Top