Ranjit Singh Dhadrianwale

FIR ਦਰਜ ਹੋਣ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਰੱਖਿਆ ਆਪਣਾ ਪੱਖ

ਚੰਡੀਗੜ੍ਹ, 10 ਦਸੰਬਰ 2024: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ (Ranjit Singh Dhadrianwale) ਖਿਲਾਫ਼ ਕ.ਤ.ਲ ਅਤੇ ਬ.ਲਾ.ਤ.ਕਾ.ਰ ਦੇ ਦੋਸ਼ ਹੇਠ ਐਫ.ਆਈ.ਆਰ ਦਰਜ ਕੀਤੀ ਗਈ ਹੈ | ਇਸ ਮਾਮਲੇ ‘ਚ ਹੁਣ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣਾ ਪੱਖ ਰੱਖਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਅਜਿਹਾ ਮਾਮਲਾ ਕਿਸੇ ‘ਤੇ ਦਰਜ ਹੁੰਦਾ ਹੈ ਤਾਂ ਹੈਰਾਨ ਹੋਣਾ ਸੁਭਾਵਿਕ ਹੈ | ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਮੇਰੇ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ |

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁਲਿਸ ਜਾਂਚ ਕਰੇਗੀ | ਇਸਦੀ ਜਾਂਚ ‘ਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਸ ਜਾਂਚ ‘ਚ ਸਾਬਤ ਹੋ ਜਾਵੇਗਾ ਕਿ ਮੇਰੇ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ | ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਪੁਲਿਸ ਦੀ ਕਿਸੇ ਤਰ੍ਹਾਂ ਦੀ ਜਾਂਚ ‘ਚ ਮੈਂ ਅਤੇ ਪਰਮੇਸ਼ਵਰ ਦੁਆਰ ਦਾ ਜੱਥਾ ਪੂਰਾ ਸਹਿਯੋਗ ਕਰੇਗਾ |

ਰਣਜੀਤ ਸਿੰਘ ਢੱਡਰੀਆਂਵਾਲੇ (Ranjit Singh Dhadrianwale) ਨੇ ਕਿਹਾ ਕਿ 13 ਸਾਲ ਪਹਿਲਾਂ ਕੁੜੀ ਨੇ ਪਰਮੇਸ਼ਵਰ ਦੁਆਰ ਦੇ ਸਾਹਮਣੇ ਖੁਦਕੁਸ਼ੀ ਕੀਤੀ ਸੀ | ਉਨ੍ਹਾਂ ਕਿਹਾ ਮਾਮਲਾ ਖੁਦਕੁਸ਼ੀ ਦਾ ਸੀ ਤਾਂ ਕਿਸੇ ‘ਤੇ ਮਾਮਲਾ ਵੀ ਦਰਜ ਨਹੀਂ ਹੋ ਸਕਦਾ | ਉਸ ਵੇਲੇ ਜਾਂਚ ਵੀ ਹੋਈ ਸੀ ਅਤੇ ਪਰਿਵਾਰ ਨੇ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਸੀ | ਹੁਣ ਪਰਿਵਾਰ ਨੇ ਹਾਈਕੋਰਟ ‘ਚ ਪਹੁੰਚ ਕੀਤੀ ਹੈ | ਹਾਈਕੋਰਟ ਦੇ ਕਹਿਣ ‘ਤੇ ਐੱਫ.ਆਈ.ਆਰ ਦਰਜ ਹੋਈ ਹੈ |

ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ‘ਚ ਇਹ ਗੱਲ ਵੀ ਸਾਬਤ ਹੋ ਜਾਵੇਗੀ ਕਿ ਇਹ ਸਭ ਸਿਰਫ ਦੋਸ਼ ਹਨ | ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਕੁੜੀ ਨਾਲ ਕੁਝ ਹੋਇਆ ਤਾਂ ਨਹੀਂ, ਪਰਿਵਾਰ ਨੂੰ ਇਹ ਸ਼ੱਕ ਦੂਰ ਕਰਨ ਚਾਹੀਦਾ ਹੈ | ਪੋਸਟਮਾਰਟਮ ਦੀ ਰਿਪੋਰਟ ‘ਚ ਵੀ ਕ.ਤ.ਲ ਜਾਂ ਬ.ਲਾ.ਤ.ਕਾ.ਰ ਦੀ ਗੱਲ ਸਾਹਮਣੇ ਨਹੀਂ ਆਈ | ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਪੁਲਿਸ ਅਤੇ ਹਾਈਕੋਰਟ ‘ਤੇ ਪੂਰਨ ਭਰੋਸਾ ਹੈ |

Read more: Farmer Protest: 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ ਕਿਸਾਨ

 

 

 

Scroll to Top