ਚੰਡੀਗੜ੍ਹ, 25 ਦਸੰਬਰ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਮੰਗਲਵਾਰ (26 ਦਸੰਬਰ) ਤੋਂ ਸ਼ੁਰੂ ਹੋਵੇਗੀ।ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਪ੍ਰੈੱਸ ਕਾਨਫਰੰਸ ‘ਚ ਟੀਮ ਬਾਰੇ ਗੱਲ ਕੀਤੀ।ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਸਾਡਾ ਟੀਚਾ ਇਸ ਸੀਰੀਜ਼ ਨੂੰ ਜਿੱਤਣਾ ਹੈ। ਟੀਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਫਾਈਨਲ ਵਿਚ ਮਿਲੀ ਹਾਰ ਤੋਂ ਅੱਗੇ ਵਧੇ ਹਾਂ। ਹਿਟਮੈਨ ਆਸਟ੍ਰੇਲੀਆ ਦੇ ਖ਼ਿਲਾਫ਼ ਟੀ-20 ਸੀਰੀਜ਼ ਵਿਚ ਨਹੀਂ ਖੇਡੇ ਸਨ। ਉਹ ਦੱਖਣੀ ਅਫਰੀਕਾ ਵਿਚ ਟੀ-20 ਅਤੇ ਵਨਡੇ ਸੀਰੀਜ਼ ਤੋਂ ਵੀ ਦੂਰ ਰਹੇ ਸਨ।
ਰੋਹਿਤ ਸ਼ਰਮਾ (Rohit Sharma) ਨੇ ਕਿਹਾ, ”ਅਸੀਂ ਮੈਚ ਲਈ ਤਿਆਰ ਹਾਂ। ਇੱਥੇ ਹਾਲਾਤ ਗੇਂਦਬਾਜ਼ਾਂ ਦੀ ਮੱਦਦ ਕਰਦੇ ਹਨ। ਇੱਥੇ ਪੰਜ ਦਿਨ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੈ। ਸਾਡੇ ਕੋਲ ਇਸ ਨਾਲ ਤਜਰਬਾ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਸਾਡੇ ਲਈ ਚੁਣੌਤੀਆਂ ਵਧਣਗੀਆਂ। ਸਾਡੀ ਟੀਮ ਨੇ ਇਸ ਬਾਰੇ ਗੱਲ ਕੀਤੀ ਹੈ। ਅਸੀਂ ਇੱਕ ਹਫ਼ਤਾ ਪਹਿਲਾਂ ਹੀ ਇੱਥੇ ਆਏ ਹਾਂ। ਸਾਰੇ ਖਿਡਾਰੀਆਂ ਨੂੰ ਆਪਣੇ ਤਰੀਕੇ ਨਾਲ ਖੇਡਣ ਦੀ ਆਜ਼ਾਦੀ ਹੈ।
ਹਿਟਮੈਨ ਨੇ ਕਿਹਾ, ”ਸਾਰੇ ਗੇਂਦਬਾਜ਼ਾਂ ਦਾ ਯੋਗਦਾਨ ਇੱਥੇ ਮਹੱਤਵਪੂਰਨ ਹੈ। ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿਨਰ ਵੀ ਮਹੱਤਵਪੂਰਨ ਹਨ। ਸਾਡੇ ਕੋਲ ਦੋ ਤਜਰਬੇਕਾਰ ਸਪਿਨਰ (ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ) ਹਨ। ਉਨ੍ਹਾਂ ਨਾਲ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਹੈ। ਉਹ ਸਭ ਕੁਝ ਜਾਣਦੇ ਹਨ। ਦੋਵੇਂ ਬਹੁਤ ਹਮਲਾਵਰ ਹਨ। ਜਦੋਂ ਵੀ ਉਸਦੇ ਹੱਥ ਵਿੱਚ ਗੇਂਦ ਹੁੰਦੀ ਹੈ, ਉਹ ਵਿਕਟ ਲੈਣ ਬਾਰੇ ਸੋਚਏ ਹਨ |