Farmer

ਨੌਜਵਾਨ ਦੀ ਮੌਤ ਤੋਂ ਬਾਅਦ ਕਿਸਾਨ ਆਗੂਆਂ ਦਾ ਐਲਾਨ, ਅਗਲੇ 2 ਦਿਨ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ

ਚੰਡੀਗੜ੍ਹ, 21 ਫਰਵਰੀ 2024: ਸ਼ੰਭੂ ਬਾਰਡਰ ਤੋਂ ਵੱਡੀ ਖ਼ਬਰ ਆ ਰਹੀ ਹੈ। ਕਿਸਾਨ (Farmer) ਆਗੂਆਂ ਨੇ ਫਿਲਹਾਲ ਅਗਲੇ ਦੋ ਦਿਨਾਂ ਲਈ ਦਿੱਲੀ ਵੱਲ ਆਪਣਾ ਮਾਰਚ ਰੋਕ ਦਿੱਤਾ ਹੈ। ਪਰ ਕਿਸਾਨਾਂ ਨੇ ਸਰਹੱਦ ‘ਤੇ ਡਟੇ ਰਹਿਣ ਦਾ ਫੈਸਲਾ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਗਲੇ ਦੋ ਦਿਨਾਂ ਬਾਅਦ ਅਗਲੀ ਰਣਨੀਤੀ ਦੱਸਾਂਗੇ। ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਆਗੂਆਂ ਨੇ ਇਹ ਐਲਾਨ ਕੀਤਾ ਹੈ |

Scroll to Top