July 7, 2024 7:39 am
Rahul Gandhi

ਕਾਫਲਾ ਰੋਕੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਹੈਲੀਕਾਪਟਰ ਰਾਹੀਂ ਚੂਰਾਚਾਂਦਪੁਰ ਲਈ ਹੋਏ ਰਵਾਨਾ

ਚੰਡੀਗੜ੍ਹ, 29 ਜੂਨ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਮਣੀਪੁਰ ਦੇ ਦੋ ਦਿਨਾਂ ਦੌਰੇ ‘ਤੇ ਇੰਫਾਲ ਪਹੁੰਚ ਗਏ ਹਨ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਾਫਲੇ ਨੂੰ ਇੰਫਾਲ ਤੋਂ ਵਿਸ਼ਨੂੰਪੁਰ ਜਾਂਦੇ ਸਮੇਂ ਪੁਲਿਸ ਨੇ ਰੋਕ ਲਿਆ। ਕਾਫਲੇ ਨੂੰ ਰੋਕਣ ਤੋਂ ਬਾਅਦ ਰਾਹੁਲ ਹੁਣ ਵਾਪਸ ਇੰਫਾਲ ਹਵਾਈ ਅੱਡੇ ਜਾ ਰਹੇ ਹਨ ਅਤੇ ਉਥੋਂ ਉਹ ਹੈਲੀਕਾਪਟਰ ਰਾਹੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ‘ਤੇ ਜਾਣਗੇ।

ਕਾਫਲੇ ਨੂੰ ਰੋਕਣ ਤੋਂ ਬਾਅਦ ਹੋਏ ਹੰਗਾਮੇ ‘ਤੇ ਬਿਸ਼ਨੂਪੁਰ ਦੇ ਐੱਸਪੀ ਹੇਸਨਾਮ ਬਲਰਾਮ ਸਿੰਘ ਨੇ ਕਿਹਾ ਕਿ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ ਅਸੀਂ ਰਾਹੁਲ ਗਾਂਧੀ ਨੂੰ ਅੱਗੇ ਵਧਣ ਤੋਂ ਰੋਕਿਆ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਚੂਰਾਚਾਂਦਪੁਰ ਜਾਣ ਦੀ ਸਲਾਹ ਦਿੱਤੀ ਗਈ ਹੈ। ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਰਾਹੁਲ ਗਾਂਧੀ ਜਿਸ ਰੂਟ ‘ਤੇ ਯਾਤਰਾ ਕਰ ਰਹੇ ਸਨ, ਉਸ ਰੂਟ ‘ਤੇ ਪ੍ਰਦਰਸ਼ਨਕਾਰੀਆਂ ਦੀ ਭਾਰੀ ਭੀੜ ਸੀ।

Image

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਿਸ਼ਨੂਪੁਰ ਜ਼ਿਲੇ ‘ਚ ਹਾਈਵੇਅ ‘ਤੇ ਟਾਇਰ ਸਾੜੇ ਗਏ ਅਤੇ ਕਾਫਲੇ ‘ਤੇ ਕੁਝ ਪੱਥਰ ਸੁੱਟੇ ਗਏ। ਇਸ ਲਈ ਸਾਵਧਾਨੀ ਵਰਤਦਿਆਂ ਕਾਫਲੇ ਨੂੰ ਵਿਸ਼ਨੂੰਪੁਰ ਵਿਖੇ ਰੋਕ ਲਿਆ ਗਿਆ। ਰਾਹੁਲ (Rahul Gandhi) ਦੇ ਕਾਫ਼ਲੇ ਨੂੰ ਰੋਕੇ ਜਾਣ ਤੋਂ ਬਾਅਦ ਇੱਥੇ ਇੱਕ ਧੜੇ ਨੇ ਉਨ੍ਹਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ | ਦਰਅਸਲ, ਰਾਹੁਲ ਗਾਂਧੀ ਅੱਜ ਅਤੇ ਕੱਲ ਯਾਨੀ 29-30 ਜੂਨ ਨੂੰ ਮਣੀਪੁਰ ਵਿੱਚ ਹੋਣਗੇ |