Aam Aadmi Party

ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ‘ਇੱਕ ਦੇਸ਼, ਇੱਕ ਚੋਣ’ ਦਾ ਕੀਤਾ ਵਿਰੋਧ

ਚੰਡੀਗੜ੍ਹ, 20 ਜਨਵਰੀ 2024: ਆਮ ਆਦਮੀ ਪਾਰਟੀ (Aam Aadmi Party) ਨੇ “ਇੱਕ ਦੇਸ਼, ਇੱਕ ਚੋਣ” ਬਾਰੇ ਆਪਣੇ ਵਿਚਾਰ ਉੱਚ ਪੱਧਰੀ ਕਮੇਟੀ ਨੂੰ ਵਿਚਾਰਨ ਲਈ ਭੇਜੇ ਹਨ। ‘ਆਪ’ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੇ ਇੱਕ ਦੇਸ਼, ਇਕ ਚੋਣ (One Nation, One Election) ਇਲੈਕਸ਼ਨ ਦੀ ਉੱਚ ਪੱਧਰੀ ਕਮੇਟੀ ਦੇ ਸਕੱਤਰ ਨਿਤੇਨ ਚੰਦਰਾ ਨੂੰ ਚਿੱਠੀ ਲਿਖੀ ਹੈ। ‘ਆਪ’ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ‘ਇਕ ਦੇਸ਼, ਇਕ ਚੋਣ’ ਦੇ ਵਿਚਾਰ ਦਾ ਸਖ਼ਤ ਵਿਰੋਧ ਕਰਦੀ ਹੈ।

ਉਨ੍ਹਾਂ ਪੱਤਰ ਵਿੱਚ ਲਿਖਿਆ ‘ਇਕ ਦੇਸ਼, ਇਕ ਚੋਣ’ ਸੰਸਦੀ ਲੋਕਤੰਤਰ ਦੇ ਵਿਚਾਰ, ਸੰਵਿਧਾਨ ਦੇ ਮੂਲ ਢਾਂਚੇ ਅਤੇ ਦੇਸ਼ ਦੀ ਸੰਘੀ ਰਾਜਨੀਤੀ ਨੂੰ ਨੁਕਸਾਨ ਪਹੁੰਚਾਏਗੀ। ‘ਇਕ ਦੇਸ਼, ਇਕ ਚੋਣ’ ਦਲ-ਬਦਲੀ ਅਤੇ ਵਿਧਾਇਕਾਂ/ਐਮਪੀਜ਼ ਦੇ ਖੁੱਲ੍ਹੀ ਖਰੀਦ-ਫ਼ਰੋਖ਼ਤ ਦੀ ਬੁਰਾਈ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰੇਗੀ। ਨਾਲੋ-ਨਾਲ ਚੋਣਾਂ ਕਰਵਾ ਕੇ ਜੋ ਖਰਚਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਭਾਰਤ ਸਰਕਾਰ ਦੇ ਸਾਲਾਨਾ ਬਜਟ ਦਾ ਸਿਰਫ 0.1% ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ‘ਇਕ ਦੇਸ਼, ਇਕ ਚੋਣ’ ‘ਤੇ ਬਣੀ ਉੱਚ ਪੱਧਰੀ ਕਮੇਟੀ ਨੂੰ ਚਿੱਠੀ ਲਿਖੀ । ਚਿੱਠੀ ਵਿਚ ਉਨ੍ਹਾਂ ਕਿਹਾ ਹੈ ਕਿ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਉਣ ਵਾਲੇ ਦੇਸ਼ ਵਿਚ ਨਾਲੋ-ਨਾਲ ਚੋਣਾਂ ਕਰਵਾਉਣ ਦੇ ਵਿਚਾਰ ਦੀ ਕੋਈ ਥਾਂ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ (Aam Aadmi Party) ਇਸ ਦਾ ਸਖ਼ਤ ਵਿਰੋਧ ਕਰਦੀ ਹੈ।

Scroll to Top