Site icon TheUnmute.com

CM ਚਿਹਰਾ ਐਲਾਨੇ ਜਾਣ ਤੋਂ ਬਾਅਦ ਡੇਰਾ ਬਾਬਾ ਨਾਨਕ ‘ਚ ਕਾਂਗਰਸੀਆਂ ਨੇ ਮਨਾਇਆ ਜਸ਼ਨ

ਡੇਰਾ ਬਾਬਾ ਨਾਨਕ

ਚੰਡੀਗੜ੍ਹ, 6 ਫਰਵਰੀ 2022 : ਕਾਂਗਰਸ ਵਲੋਂ ਮੁਖ ਮੰਤਰੀ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ ਗਿਆ ਉਥੇ ਹੀ ਇਸ ਰੈਲੀ ਨੂੰ ਲਾਈਵ ਦੇਖ ਰਹੇ ਡੇਰਾ ਬਾਬਾ ਨਾਨਕ ਚ ਕਾਂਗਰਸੀ ਯੂਥ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਹੁੰਦੇ ਹੀ ਭੰਗੜੇ ਅਤੇ ਆਤਿਸ਼ਬਾਜੀ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਉਥੇ ਹੀ ਰੈਲੀ ‘ਚ ਮੌਜੂਦ ਉੱਪ ਮੁਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਥੇ ਇਸ ਫੈਸਲੇ ਤੇ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ |

ਉਥੇ ਉਹਨਾਂ ਕਿਹਾ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਦਾ ਉਪਦੇਸ਼ ਹੈ ਉਸ ਤੇ ਚਲਦੇ ਹੋਏ ਅੱਜ ਰਾਹੁਲ ਗਾਂਧੀ ਨੇ ਇਕ ਵੱਡਾ ਫੈਸਲਾ ਲਿਆ ਹੈ ਅਤੇ ਜੋ ਚਰਨਜੀਤ ਚੰਨੀ ਨੂੰ ਮੁਖ ਮੰਤਰੀ ਦਾ ਚਿਹਰੇ ਦਾ ਐਲਾਨ ਕੀਤਾ ਗਿਆ ਹੈ ਉਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕਿਸੇ ਰਾਜਨੇਤਾ ਦਾ ਬੇਟਾ ਨਹੀਂ ਬਲਕਿ ਇਕ ਆਮ ਆਦਮੀ ਵੀ ਮੁੱਖ ਮੰਤਰੀ ਹੋ ਸਕਦਾ ਹੈ ਅਤੇ ਜੋ ਪਿਛਲੇ ਤਿੰਨ ਮਹੀਨਿਆਂ ‘ਚ ਚਰਨਜੀਤ ਚੰਨੀ ਨੇ ਪੰਜਾਬ ਲਈ ਕੰਮ ਕੀਤੇ ਹਨ ਉਸ ਨੂੰ ਲੈਕੇ ਹੀ ਕਾਂਗਰਸ ਪਾਰਟੀ ਦੁਬਾਰਾ ਲੋਕਾਂ ‘ਚ ਹੈ ਅਤੇ ਵੱਡੀ ਜਿੱਤ ਹਾਸਿਲ ਕਰੇਗੀ |

Exit mobile version