BrahMos missiles

ਏਅਰਫੋਰਸ ਤੋਂ ਬਾਅਦ ਹੁਣ ਜਲ ਸੈਨਾ ਸਮੁੰਦਰੀ ਖੇਤਰਾਂ ‘ਚ ਕਰੇਗੀ ਬ੍ਰਹਮੋਸ ਮਿਜ਼ਾਈਲ ਤਾਇਨਾਤ

ਚੰਡੀਗੜ੍ਹ, 01 ਅਪ੍ਰੈਲ ,2023: ਆਰਮੀ ਅਤੇ ਏਅਰਫੋਰਸ ਤੋਂ ਬਾਅਦ ਹੁਣ ਜਲ ਸੈਨਾ ਸਮੁੰਦਰੀ ਖੇਤਰਾਂ ਵਿੱਚ ਬ੍ਰਹਮੋਸ ਮਿਜ਼ਾਈਲ ਤਾਇਨਾਤ ਕਰੇਗੀ। ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਸਤੀਸ਼ ਐਨ ਘੋਰਮਾਡੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਉੱਥੇ ਤਾਇਨਾਤ ਕੀਤਾ ਜਾਵੇਗਾ ਜਿੱਥੇ ਚੀਨ-ਪਾਕਿਸਤਾਨ ਤੋਂ ਸਭ ਤੋਂ ਵੱਡਾ ਖ਼ਤਰਾ ਹੈ।

30 ਮਾਰਚ ਨੂੰ, ਰੱਖਿਆ ਮੰਤਰਾਲੇ ਨੇ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ 1700 ਕਰੋੜ ਰੁਪਏ ਦੇ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਤਹਿਤ ਸਮੁੰਦਰੀ ਤੱਟਾਂ ਦੇ ਨੇੜੇ ਨੈਕਸਟ ਜਨਰੇਸ਼ਨ ਮੈਰੀਟਾਈਮ ਮੋਬਾਈਲ ਕੋਸਟਲ ਬੈਟਰੀ (ਐੱਨ.ਜੀ.ਐੱਮ.ਐੱਮ.ਸੀ.ਬੀ.-ਐੱਲ.ਆਰ.) ਅਤੇ ਬ੍ਰਹਮੋਸ ਮਿਜ਼ਾਈਲਾਂ ਨੂੰ ਤਾਇਨਾਤ ਕਰਨ ਦੀ ਗੱਲ ਕਹੀ ਗਈ ਸੀ।

ਸਤੀਸ਼ ਐਨ ਘੋਰਮਾਡੇ ਨੇ ਕਿਹਾ ਕਿ ਸਮੁੰਦਰੀ ਖੇਤਰਾਂ ‘ਚ ਚੀਨ ਅਤੇ ਪਾਕਿਸਤਾਨ ਦੇ ਖਤਰੇ ‘ਤੇ ਹੁਣ ਬ੍ਰਹਮੋਸ ਮਿਜ਼ਾਈਲਾਂ ਨਾਲ ਨਜ਼ਰ ਰੱਖੀ ਜਾਵੇਗੀ। ਇਹ ਸਾਰੇ ਬ੍ਰਹਮੋਸ ਦੀ ਅੱਪਡੇਟ ਤਕਨੀਕ ਨਾਲ ਲੈਸ ਹੋਣਗੇ। ਇਹ ਦੁਸ਼ਮਣ ਦੇਸ਼ਾਂ ਤੋਂ ਆਉਣ ਵਾਲੇ ਕਿਸੇ ਵੀ ਖਤਰੇ ਨੂੰ ਬੇਅਸਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਬ੍ਰਹਮੋਸ ਦੇ ਨਵੇਂ ਸੰਸਕਰਣ ਦੀ ਖਾਸ ਗੱਲ ਇਹ ਹੈ ਕਿ ਇਹ ਸਮੁੰਦਰ ਤੋਂ ਇਲਾਵਾ ਜ਼ਮੀਨ ਅਤੇ ਹਵਾ ਵਿੱਚ ਨਿਸ਼ਾਨਾ ਬਣਾ ਸਕਦਾ ਹੈ।

Scroll to Top