Indian spices

ਸਿੰਗਾਪੁਰ-ਹਾਂਗਕਾਂਗ ਤੋਂ ਬਾਅਦ ਹੁਣ ਇਸ ਦੇਸ਼ ਨੇ ਭਾਰਤੀ ਮਸਾਲਿਆਂ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ, 18 ਮਈ 2024: ਭਾਰਤ ਦੇ ਪ੍ਰਮੁੱਖ ਮਸਾਲਾ ਬ੍ਰਾਂਡਾਂ ਦੇ ਸਾਹਮਣੇ ਸੰਕਟ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਮਸਾਲਿਆਂ (Indian spices) ਨੂੰ ਲੈ ਕੇ ਪਿਛਲੇ ਮਹੀਨੇ ਸ਼ੁਰੂ ਹੋਇਆ ਵਿਵਾਦ ਅਜੇ ਵੀ ਰੁਕਣ ਦਾ ਸੰਕੇਤ ਨਹੀਂ ਦੇ ਰਿਹਾ ਹੈ। ਹੁਣ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਹੁੰਦਾ ਹੋਇਆ ਨੇਪਾਲ ਪਹੁੰਚ ਗਿਆ ਹੈ। ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਨੇ ਗੁਣਵੱਤਾ ਦੀਆਂ ਚਿੰਤਾਵਾਂ ਕਾਰਨ ਭਾਰਤੀ ਬ੍ਰਾਂਡਾਂ ਦੁਆਰਾ ਨਿਰਮਿਤ ਕੁਝ ਮਸਾਲਿਆਂ ਦੀ ਵਿਕਰੀ ਅਤੇ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ।

ਨੇਪਾਲ ਦੇ ਫੂਡ ਟੈਕਨਾਲੋਜੀ ਅਤੇ ਗੁਣਵੱਤਾ ਨਿਯੰਤਰਣ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ, ‘ਸਾਡਾ ਧਿਆਨ ਮੀਡੀਆ ਰਿਪੋਰਟਾਂ ਵੱਲ ਖਿੱਚਿਆ ਗਿਆ ਹੈ ਕਿ ਇਹ ਮਾੜੀ ਗੁਣਵੱਤਾ ਵਾਲੇ ਉਤਪਾਦ ਬਾਜ਼ਾਰ ਵਿਚ ਵੇਚੇ ਜਾ ਰਹੇ ਹਨ ਅਤੇ ਖਪਤ ਲਈ ਨੁਕਸਾਨਦੇਹ ਹਨ। ਇਨ੍ਹਾਂ ਚਾਰ ਉਤਪਾਦਾਂ ਵਿੱਚ ਕਥਿਤ ਐਥੀਲੀਨ ਆਕਸਾਈਡ ਦੀ ਉੱਚ ਮਾਤਰਾ ਪਾਈ ਗਈ ਹੈ। ਇਸ ਲਈ ਦੇਸ਼ ਦੇ ਅੰਦਰ ਇਨ੍ਹਾਂ ਉਤਪਾਦਾਂ ਦੀ ਦਰਾਮਦ ਅਤੇ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਨੇਪਾਲ ਦੇ ਫੂਡ ਟੈਕਨਾਲੋਜੀ ਅਤੇ ਗੁਣਵੱਤਾ ਕੰਟਰੋਲ ਵਿਭਾਗ ਨੇ 100 ਸਾਲ ਤੋਂ ਵੱਧ ਪੁਰਾਣੀਆਂ ਭਾਰਤੀ ਮਸਾਲੇ (Indian spices) ਕੰਪਨੀਆਂ ਐਵਰੈਸਟ ਅਤੇ ਐੱਮ.ਡੀ.ਐੱਚ (MDH) ਦੇ ਆਯਾਤ, ਖਪਤ ਅਤੇ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਐਥੀਲੀਨ ਆਕਸਾਈਡ ਦੀ ਮਾਤਰਾ ਬਾਰੇ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਐੱਮ.ਡੀ.ਐੱਚ ਅਤੇ ਐਵਰੈਸਟ (Everest) ਦੇ ਚਾਰ ਉਤਪਾਦਾਂ ‘ਤੇ ਐਥੀਲੀਨ ਆਕਸਾਈਡ ਦੀ ਜ਼ਿਆਦਾ ਮਾਤਰਾ ਦਾ ਹਵਾਲਾ ਦਿੰਦੇ ਹੋਏ ਪਾਬੰਦੀ ਲਗਾਈ ਗਈ ਹੈ।

ਜਿਨ੍ਹਾਂ ਮਸਾਲਿਆਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ‘ਚ ਮਦਰਾਸ ਕਰੀ ਪਾਊਡਰ, ਸਾਂਬਰ ਮਿਕਸ ਮਸਾਲਾ ਪਾਊਡਰ, ਐੱਮ.ਡੀ.ਐੱਚ ਦਾ ਮਿਕਸਡ ਮਸਾਲਾ ਕਰੀ ਪਾਊਡਰ ਅਤੇ ਐਵਰੈਸਟ ਫਿਸ਼ ਕਰੀ ਮਸਾਲਾ ਸ਼ਾਮਲ ਹਨ।

Scroll to Top