ਪੰਜਾਬ ਤੋਂ ਬਾਅਦ ਹੁਣ ਜਲਦ ਹੀ PM ਮੋਦੀ ਆਉਣਗੇ ਹਰਿਆਣਾ, CM ਨੇ PM ਨਾਲ ਕੀਤੀ ਮੁਲਾਕਤ

2 ਫਰਵਰੀ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (nayab singh saini) ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ ਦੇ ਵਿਕਾਸ ਕਾਰਜਾਂ ਅਤੇ ਆਉਣ ਵਾਲੇ ਰਾਜਨੀਤਿਕ ਪ੍ਰੋਗਰਾਮਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੰਬਾਲਾ ਵਿੱਚ ਮੁਕੰਮਲ ਹੋਏ ਸ਼ਾਨਦਾਰ ‘ਸ਼ਹੀਦ ਸਮਾਰਕ’ ਦਾ ਉਦਘਾਟਨ ਕਰਨ ਲਈ ਸੱਦਾ ਦਿੱਤਾ। ਇਸ ਕਾਰਨ, ਪ੍ਰਧਾਨ ਮੰਤਰੀ ਮੋਦੀ ਜਲਦੀ ਹੀ ਇੱਕ ਵਾਰ ਫਿਰ ਹਰਿਆਣਾ ਦਾ ਦੌਰਾ ਕਰ ਸਕਦੇ ਹਨ।

ਮੀਟਿੰਗ ਦੌਰਾਨ, ਮੁੱਖ ਮੰਤਰੀ ਨੇ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਦਾ ਨਾਮ ‘ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਹਾਰਾਜ’ ਦੇ ਨਾਮ ‘ਤੇ ਰੱਖਣ ਦੇ ਇਤਿਹਾਸਕ ਫੈਸਲੇ ਲਈ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੀਐਮ ਸੈਣੀ ਨੇ ਇਸਨੂੰ ਸਮਾਜਿਕ ਸਦਭਾਵਨਾ ਵੱਲ ਇੱਕ ਵੱਡਾ ਕਦਮ ਦੱਸਿਆ।

Read More: PM ਮੋਦੀ ਆਉਣਗੇ ਪੰਜਾਬ, ਡੇਰਾ ਸੱਚਖੰਡ ਬੱਲਾਂ ਵਿਖੇ ਟੇਕਣਗੇ ਮੱਥਾ

ਵਿਦੇਸ਼

Scroll to Top