July 4, 2024 8:53 pm
Tillu Tajpuria

ਪ੍ਰਿੰਸ ਤੇਵਾਤੀਆ ਤੋਂ ਬਾਅਦ ਹੁਣ ਗੈਂਗਸਟਰ ਟਿੱਲੂ ਤਾਜ਼ਪੁਰੀਆ ਦਾ ਤਿਹਾੜ ਜੇਲ੍ਹ ‘ਚ ਕਤਲ

ਚੰਡੀਗੜ੍ਹ, 02 ਮਈ 2023: ਤਿਹਾੜ ਜੇਲ੍ਹ ਤੋਂ ਗੈਂਗ ਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤਿਹਾੜ ਜੇਲ੍ਹ ‘ਚ ਗੈਂਗਸਟਰ ਟਿੱਲੂ ਤਾਜ਼ਪੁਰੀਆ (Tillu Tajpuria) ‘ਤੇ ਜਾਨਲੇਵਾ ਹਮਲਾ ਕੀਤਾ ਗਿਆ, ਇਸ ਦੌਰਾਨ ਉਸ ਨੂੰ ਪੱਛਮੀ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਟਿੱਲੂ ਨੂੰ ਮ੍ਰਿਤਕ ਐਲਾਨ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ‘ਚ ਬੰਦ ਅਪਰਾਧੀ ਯੋਗੇਸ਼ ਟੁੰਡਾ ਨੇ ਲੋਹੇ ਦੀ ਰਾਡ ਨਾਲ ਬਟਿੱਲੂ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ | ਤਿਹਾੜ ਦੇ ਅਧਿਕਾਰੀਆਂ ਦੇ ਮੁਤਾਬਕ ਇਹ ਕਤਲ ਜਤਿੰਦਰ ਗੋਗੀ ਗੈਂਗ ਦੇ ਯੋਗੇਸ਼ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ਼ ਖਾਨ ਨੇ ਕੀਤਾ ਹੈ । ਟਿੱਲੂ ਨੂੰ ਹਾਈ ਸਕਿਓਰਿਟੀ ਵਾਰਡ ‘ਚ ਰੱਖਿਆ ਗਿਆ ਸੀ, ਜਿੱਥੇ ਉਸ ‘ਤੇ ਹਮਲਾ ਕੀਤਾ ਗਿਆ।

ਟਿੱਲੂ (Tillu Tajpuria) ਰੋਹਿਣੀ ਕੋਰਟ ਵਿੱਚ 24 ਸਤੰਬਰ 2021 ਨੂੰ ਹੋਈ ਗੋਲੀਬਾਰੀ ਦਾ ਦੋਸ਼ੀ ਸੀ। ਉਸ ਦੇ ਗੈਂਗ ਦੇ ਦੋ ਮੈਂਬਰਾਂ ਨੇ ਜਤਿੰਦਰ ਗੋਗੀ ਦਾ ਅਦਾਲਤ ਵਿੱਚ ਕਤਲ ਕਰ ਦਿੱਤਾ ਸੀ। ਉਹ ਵਕੀਲ ਦੇ ਕੱਪੜੇ ਪਾ ਕੇ ਅਦਾਲਤ ਵਿੱਚ ਆਏ ਸਨ। ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੂਟਰਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਹੀ ਗੋਲੀ ਮਾਰ ਦਿੱਤੀ ਸੀ।

ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਦਿੱਲੀ ਦੀ ਤਿਹਾੜ ਜੇਲ ‘ਚ ਗੈਂਗਸਟਰ ਪ੍ਰਿੰਸ ਤੇਵਾਤੀਆ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਤਿਹਾੜ ਦੀ ਜੇਲ ਨੰਬਰ 3 ‘ਚ ਕਿਸੇ ਗੱਲ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਭਿਆਨਕ ਲੜਾਈ ਹੋ ਗਈ ਸੀ । ਇਸ ਦੌਰਾਨ ਚਾਰ ਗੈਂਗਸਟਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ‘ਚ ਪ੍ਰਿੰਸ ‘ਤੇ 7 ਤੋਂ 8 ਵਾਰ ਹਮਲਾ ਕੀਤਾ ਗਿਆ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਿਆ। ਉੱਥੇ ਡੀਡੀਯੂ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ।