Punjab Holiday

ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਫਿਰ ਲਗਾਤਾਰ 3 ਛੁੱਟੀਆਂ, ਜਾਣੋ ਵੇਰਵਾ

17 ਮਾਰਚ 2025: ਹੋਲੀ ਦੀਆਂ ਛੁੱਟੀਆਂ (holidays) ਖਤਮ ਹੋਣ ਤੋਂ ਬਾਅਦ ਇਸ ਮਹੀਨੇ ਪੰਜਾਬ (punjab) ‘ਚ ਲਗਾਤਾਰ 3 ਛੁੱਟੀਆਂ ਹਨ। ਭਾਵੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ, (shaheed bhagat singh) ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਕਾਰਨ 23 ਮਾਰਚ ਨੂੰ ਸੂਬੇ ਵਿੱਚ ਛੁੱਟੀ (holiday) ਦਾ ਐਲਾਨ ਕੀਤਾ ਗਿਆ ਹੈ, ਪਰ ਪਹਿਲੇ ਹਫ਼ਤੇ ਐਤਵਾਰ ਹੋਣ ਕਾਰਨ ਛੁੱਟੀ ਹੈ।

ਇਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਸੋਮਵਾਰ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅੱਜ ਈਦ-ਉਲ-ਫਿਤਰ ਦਾ ਦਿਨ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਸਿੱਖਿਆ ਵਿਭਾਗ ਬੰਦ ਰਹਿਣਗੇ। ਇੱਥੇ ਇਹ ਵੀ ਵਿਸ਼ੇਸ਼ ਤੌਰ ‘ਤੇ ਦੱਸਣਾ ਬਣਦਾ ਹੈ ਕਿ 31 ਮਾਰਚ ਨੂੰ ਸੋਮਵਾਰ ਹੈ ਜਦਕਿ 30 ਮਾਰਚ ਨੂੰ ਐਤਵਾਰ ਹੈ, ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਕੁਝ ਸਕੂਲਾਂ ਅਤੇ ਦਫਤਰਾਂ ਵਿੱਚ ਛੁੱਟੀ ਹੁੰਦੀ ਹੈ, ਇਸ ਲਈ ਲਗਾਤਾਰ 3 ਛੁੱਟੀਆਂ ਹੋਣਗੀਆਂ- ਸ਼ਨੀਵਾਰ, ਐਤਵਾਰ ਅਤੇ ਸੋਮਵਾਰ।

Read More: Public Holiday: ਪੰਜਾਬ ‘ਚ ਦੋ ਦਿਨ ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ‘ਚ ਰਹੇਗੀ ਜਨਤਕ ਛੁੱਟੀ  

Scroll to Top