ਚੰਡੀਗੜ੍ਹ,16 ਅਕਤੂਬਰ 2024: ਪੰਜਾਬੀ ਫਿਲਮ ਬੀਬੀ ਰਜਨੀ ਦੀਸਫਲਤਾ ਤੋਂ ਬਾਅਦ ਹੁਣ ਮੇਕਰਸ -ਮੈਡ 4 ਫਿਲਮਜ਼ ਇੱਕ ਇਤਿਹਾਸਕ ਲੜੀ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਮੋਹ ਲੈਣ ਲਈ ਤਿਆਰ ਹਨ। ਇਹ ਸਿਨੇਮੈਟਿਕ ਯਾਤਰਾ ਸਿੱਖ ਰਾਜ ਦੇ ਉਭਾਰ, ਰਾਜ ਅਤੇ ਪਤਨ ਨੂੰ ਦਰਸਾਏਗੀ, ਸਿੱਖ ਇਤਿਹਾਸ ਨੂੰ ਵੱਡੇ ਪਰਦੇ ‘ਤੇ ਮੁੜ ਜੀਵਿਤ ਕਰੇਗੀ।
ਇਸ ਇਤਿਹਾਸਕ ਲੜੀ ਦੀ ਸ਼ੁਰੂਆਤ 3 ਅਪ੍ਰੈਲ, 2026 ਨੂੰ “ਦਿ ਰਾਈਜ਼ ਆਫ਼ ਸਿੱਖ ਰਾਜ” ਨਾਲ ਹੋਵੇਗੀ | ਇਸ ਤੋਂ ਬਾਅਦ 28 ਅਗਸਤ 2026 ਨੂੰ “ਸਿੱਖ ਰਾਜ ਦਾ ਰਾਜ” ਹੋਵੇਗਾ। 2027 ‘ਚ “ਸਿੱਖ ਰਾਜ ਦੇ ਪਤਨ” ਦੀ ਗਾਥਾ ਦਰਸਾਈ ਜਾਵੇਗੀ। ਇਹਨਾਂ ਫਿਲਮਾਂ ਦਾ ਉਦੇਸ਼ ਸਿੱਖ ਸਾਮਰਾਜ ਦੀ ਵਿਰਾਸਤ ਨੂੰ ਪਰਿਭਾਸ਼ਿਤ ਕਰਨ ਵਾਲੇ ਬਹਾਦਰ ਜਰਨੈਲਾਂ, ਯੋਧਿਆਂ ਤੇ ਸਿੱਖ ਰਾਜ ‘ਚ ਆਈਆਂ ਚੁਣੌਤੀਆਂ ਨੂੰ ਦਰਸਾਉਣਾ ਹੈ।
ਇਸ ਪ੍ਰੋਜੈਕਟ ਸੰਬੰਧੀ ਨਿਰਮਾਤਾ ਪਿੰਕੀ ਧਾਲੀਵਾਲ ਅਤੇ ਗੁਰਕਰਨ ਧਾਲੀਵਾਲ ਨੇ ਕਿਹਾ ਕਿ “ਅਸੀਂ ਦਰਸ਼ਕਾਂ ਦੇ ਬਹੁਤ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਸਾਡੀ ਫਿਲਮ “ਬੀਬੀ ਰਜਨੀ” ਨੂੰ ਇੰਨਾ ਪਿਆਰ ਦਿੱਤਾ ਹੈ | ਇਸ ਨੂੰ ਵੇਖਦੇ ਹੋਏ ਸਾਡੇ ਉਤਸ਼ਾਹ ਦੇ ‘ਚ ਹੋਰ ਵਾਧਾ ਹੋਇਆ ਤੇ ਅਸੀਂ ਇੱਕ ਨਵੇਂ ਇਤਿਹਾਸਿਕ ਪ੍ਰੋਜੈਕਟ ਦੇ ਨਾਲ ਹਾਜ਼ਰ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਕੋਸ਼ਿਸ਼ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ।”
ਇਹ ਇਤਿਹਾਸਿਕ ਲੜੀ ਨਾ ਸਿਰਫ਼ ਇਤਿਹਾਸ ਦੇ ਨਾਲ ਨਹੀਂ ਜੋੜਦੀ ਹੈ ਸਗੋਂ ਆਉਣ ਵਾਲੀ ਪੀੜੀ ਦੇ ਲਈ ਵੀ ਇਤਿਹਾਸ ਦੇ ਨਾਲ ਜਾਣੂ ਕਰਵਾਏਗੀ। ਇਹ ਇਤਿਹਾਸਿਕ ਫ਼ਿਲਮਾਂ ਸਾਡੀ ਆਉਣ ਵਾਲੀ ਪੀੜੀ ਨੂੰ ਸਿੱਖ ਇਤਿਹਾਸ ਨਾਲ ਵੀ ਜੋੜੇਗੀ ਤੇ ਨਵੀਂ ਪਹਿਲਕਦਮੀ ਕਰੇਗੀ |