ਨਾਇਬ ਸਿੰਘ ਸੈਣੀ

ਹਰਿਆਣਾ ‘ਚ ਸਰਬ ਪਾਰਟੀ ਬੈਠਕ ਤੋਂ ਬਾਅਦ CM ਨਾਇਬ ਸੈਣੀ ਨੇ ਪੰਜਾਬ ਸਰਕਾਰ ‘ਤੇ ਲਈ ਗੰਭੀਰ ਦੋਸ਼

ਚੰਡੀਗੜ੍ਹ, 3 ਮਈ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਮੁੱਖ ਮੰਤਰੀ ਨਿਵਾਸ ‘ਤੇ ਪੰਜਾਬ ਦੀ ਭਾਖੜਾ ਨਹਿਰ ਦਾ ਪਾਣੀ ਰੋਕਣ ਦੇ ਮੁੱਦੇ ‘ਤੇ ਸਰਬ ਪਾਰਟੀ ਬੈਠਕ ਕੀਤੀ। ਸ ਬੈਠਕ ‘ਚ ਕਾਂਗਰਸ ਦੇ ਸਾਬਕਾ ਸੀਐਮ ਭੂਪੇਂਦਰ ਹੁੱਡਾ, ਜੇਜੇਪੀ ਦੇ ਦੁਸ਼ਯੰਤ ਚੌਟਾਲਾ, ਇਨੈਲੋ ਪ੍ਰਧਾਨ ਰਾਮਪਾਲ ਮਾਜਰਾ ਵੀ ਮੌਜੂਦ ਸਨ।

ਸਰਬ ਪਾਰਟੀ ਬੈਠਕ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ‘ਚ ਨਾਇਬ ਸੈਣੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ-ਸੰਵਿਧਾਨਕ ਤਰੀਕੇ ਨਾਲ ਹਰਿਆਣਾ ਦਾ ਪਾਣੀ ਰੋਕ ਦਿੱਤਾ ਹੈ। ਸੰਵਿਧਾਨ ‘ਤੇ ਸਹੁੰ ਚੁੱਕਣ ਵਾਲਾ ਮੁੱਖ ਮੰਤਰੀ ਗੈਰ-ਸੰਵਿਧਾਨਕ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਪਾਣੀ ਪੂਰੇ ਦੇਸ਼ ਦਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੋਸ਼ ਲਗਾਇਆ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਹਾਰ ਦਾ ਬਦਲਾ ਲੈਣ ਲਈ ਪਾਣੀ ਦਾ ਵਿਵਾਦ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਰਿਸ਼ਤੇਦਾਰ ਹੈ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਜਦੋਂ ਇੱਕ ਧੀ ਦੇ ਘਰ ਬੱਚਾ ਪੈਦਾ ਹੁੰਦਾ ਹੈ, ਤਾਂ ਉਸਦੇ ਘਰ ਵੀ ਖਾਣਾ-ਪੀਣਾ ਹੋ ਸਕਦਾ ਹੈ। ਦਰਅਸਲ, ਸੀਐੱਮ ਭਗਵੰਤ ਮਾਨ ਦੇ ਸਹੁਰੇ ਘਰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਹੈ। ਇਸ ਤੋਂ ਪਹਿਲਾਂ ਸੀਐਮ ਮਾਨ ਨੇ ਕਿਹਾ ਸੀ ਕਿ ਹਰਿਆਣਾ ਦੇ ਲੋਕ ਆਪਣੀ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ, ਉਹ ਪੂਰੀ ਨਹਿਰ ਦੀ ਮੰਗ ਕਰ ਰਹੇ ਹਨ।

ਸੀਐਮ ਨਾਇਬ ਸੈਣੀ ਨੇ ਕਿਹਾ ਕਿ ਡੈਮ ਦਾ ਪਾਣੀ ਦਾ ਪੱਧਰ 2016 ਤੋਂ 2018 ਤੱਕ ਸਭ ਤੋਂ ਘੱਟ ਸੀ। ਇਸ ਸਮੇਂ ਪਾਣੀ ਦਾ ਪੱਧਰ ਉਨ੍ਹਾਂ ਸਾਲਾਂ ਨਾਲੋਂ ਬਹੁਤ ਜ਼ਿਆਦਾ ਹੈ। ਸਾਲ 2019 ‘ਚ ਪਾਣੀ ਦਾ ਪੱਧਰ 1623 ਸੀ, ਉਸ ਸਮੇਂ 0.553 ਐਮਏਐਫ ਪਾਣੀ ਵਧਿਆ ਸੀ। ਉਸਨੂੰ ਛੱਡਣਾ ਪਿਆ ਅਤੇ ਇਹ ਪਾਕਿਸਤਾਨ ਵੱਲ ਵਗਦਾ ਹੈ। ਇਸ ਤੋਂ ਪਹਿਲਾਂ 2015 ਅਤੇ 2016 ‘ਚ ਵੀ ਪਾਣੀ ਬਾਹਰ ਸੁੱਟਣਾ ਪਿਆ ਸੀ। ਸਾਨੂੰ ਲਗਭਗ 8,500 ਕਿਊਸਿਕ ਪਾਣੀ ਮਿਲ ਰਿਹਾ ਹੈ। ਸੂਬਿਆਂ ਦੀ ਮੰਗ ਹਰ 15 ਦਿਨਾਂ ਬਾਅਦ ਵਧਦੀ ਜਾਂ ਘਟਦੀ ਹੈ। ਇਹ ਫੈਸਲਾ ਬੀਬੀਐਮਬੀ ਦੀ ਤਕਨੀਕੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ।

Read More: ਪੰਜਾਬ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ: ਹਰਪਾਲ ਸਿੰਘ ਚੀਮਾ

Scroll to Top