Arshdeep Singh

Mohali: ਥੋੜ੍ਹੀ ਦੇਰ ਬਾਅਦ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚਣਗੇ ਅਰਸ਼ਦੀਪ ਸਿੰਘ, ਸਵਾਗਤ ਲਈ ਵੱਡੀ ਗਿਣਤੀ ‘ਚ ਪਹੁੰਚੇ ਪ੍ਰਸ਼ੰਸਕ

ਚੰਡੀਗੜ੍ਹ, 06 ਜੁਲਾਈ 2024: ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਅੱਜ ਆਪਣੇ ਘਰ ਪਹੁੰਚ ਰਹੇ ਹਨ। ਅਰਸ਼ਦੀਪ ਦੇਰ ਸ਼ਾਮ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਮੋਹਾਲੀ ਦੇ ਖਰੜ ਕਸਬੇ ‘ਚ ਆਪਣੇ ਘਰ ਜਾਣਗੇ। ਮੋਹਾਲੀ ਹਵਾਈ ਅੱਡੇ ਦੇ ਬਾਹਰ ਪ੍ਰਸ਼ੰਸਕ ਢੋਲ ਲੈ ਕੇ ਪਹੁੰਚੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ |

ਹਵਾਈ ਅੱਡੇ ‘ਤੇ ਅਰਸ਼ਦੀਪ ਸਿੰਘ (Arshdeep Singh) ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਅਰਸ਼ਦੀਪ ਦੇ ਸਮਰਥਕ ਖੁਦ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚ ਰਹੇ ਹਨ। ਭਾਰਤ ਵਾਪਸ ਆਉਣ ‘ਤੇ ਅਰਸ਼ਦੀਪ ਸਿੰਘ ਨੇ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ | ਜਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 2024 ‘ਚ ਅਰਸ਼ਦੀਪ ਸਿੰਘ ਨੇ 17 ਵਿਕਟਾਂ ਲਈਆਂ ਹਨ ਜੋ ਕਿ ਵਿਸ਼ਵ ਕੱਪ ‘ਚ ਭਾਰਤੀ ਗੇਂਦਬਾਜਾਂ ਨਾਲੋਂ ਸਭ ਤੋਂ ਵੱਧ ਹੈ |

Scroll to Top