June 24, 2024 6:36 pm
Murder

ਮੋਬਾਇਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

ਫਰੀਦਕੋਟ , 26 ਅਗਸਤ, 2023: ਮੋਬਾਇਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਧਿਰ ਵੱਲੋਂ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ (Murder) ਕਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਖੁਰਦ ਦੇ ਇਕ ਨੌਜਵਾਨ ਅਤੇ ਫਿਰੋਜ਼ਪੁਰ ਦੇ ਪਿੰਡ ਭਾਵੜਾ ਤੋਂ ਇੱਕ ਵਿਅਕਤੀ ਨਾਲ ਮੋਬਾਇਲ ਨੂੰ ਲੈ ਕੇ ਝਗੜਾ ਸੀ |

ਜਿਸ ਨੂੰ ਵਾਪਸ ਕਰਵਾਉਣ ਲਈ ਪਿੰਡ ਕਿੱਲੀ ਵਾਲਾ ਦੇ ਪੰਚਾਇਤ ਮੈਂਬਰ ਜਗਦੀਸ਼ ਸਿੰਘ ਵੱਲੋਂ ਸਮਾਂ ਲਿਆ ਗਿਆ ਸੀ ਪਰ ਸਮਾਂ ਖਤਮ ਹੋਣ ਦੇ ਬਾਵਜੂਦ ਉਕਤ ਵਿਅਕਤੀ ਵੱਲੋਂ ਮੋਬਾਇਲ ਵਾਪਸ ਨਹੀਂ ਕੀਤਾ ਗਿਆ ਤਾਂ ਉਸਨੂੰ ਵਾਪਸ ਕਰਵਾਉਣ ਲਈ ਬੀਤੀ ਸ਼ਾਮ ਜਗਦੀਸ਼ ਸਿੰਘ ਅਤੇ ਉਸਦਾ ਭਰਾ ਕੁਲਦੀਪ ਸਿੰਘ ਝਗੜੇ ਵਾਲੀ ਧਿਰ ਨਾਲ ਪਿੰਡ ਭਾਵੜੇ ਗਏ | ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਚੱਲੀ ਗੱਲਬਾਤ ਦੌਰਾਨ ਤਕਰਾਰ ਵਧ ਗਈ ਅਤੇ ਭਾਵੜੇ ਪਿੰਡ ਦੇ ਵਿਅਕਤੀ ਵੱਲੋਂ ਮੋਬਾਇਲ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ, ਪਿੰਡ ਭਾਵੜਾ ਆਜਮ ਸ਼ਾਹ ਵਿਖੇ ਜਦੋਂ ਜਗਦੀਸ਼ ਸਿੰਘ ਅਤੇ ਕੁਲਦੀਪ ਸਿੰਘ ਵਾਪਸ ਪਿੰਡ ਅਰਾਈਆਂ ਆ ਰਹੇ ਸਨ ਤਾਂ ਮਹਿਮਾ ਨੇੜੇ ਨਹਿਰ ਦੇ ਪੁੱਲ ’ਤੇ ਉਨ੍ਹਾਂ ਨੂੰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ |

ਫਿਲਹਾਲ ਦੋਵੇਂ ਭਰਾਵਾਂ ਦੀ ਮ੍ਰਿਤਕ ਦੇਹ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖੀ ਗਈ ਹੈ | ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਭਰਾਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੀਐਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਿੰਡ ਭਾਵੜੇ ਦੇ ਕੁਝ ਵਿਅਕਤੀਆਂ ਵੱਲੋਂ ਰਾਹ ‘ਚ ਘੇਰ ਕੇ ਦੋਵੇਂ ਭਰਾਵਾਂ ‘ਤੇ ਗੋਲੀ ਚਲਾ ਦਿੱਤੀ | ਜਿਸਦੇ ਚਲੱਦੇ ਦੋਵੇਂ ਭਰਾਵਾਂ ਦੀ ਮੌਤ ਹੋ ਗਈ | ਮਾਮਲੇ ਵਿੱਚ ਚਾਰ ਜਣਿਆਂ ਖ਼ਿਲਾਫ਼ ਬਾਇਨੇਮ ਅਤੇ ਇੱਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਫਿਲਹਾਲ ਸਾਰੇ ਗੋਲੀਆਂ ਚਲਾਉਣ ਵਾਲੇ ਫ਼ਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ | ਪੁਲਿਸ ਦਾ ਦਾਅਵਾ ਹੈ ਕਿ ਸਾਰਿਆਂ ਨੂੰ ਜਲਦ ਫੜ ਲਿਆ ਜਾਵੇਗਾ |