June 30, 2024 9:07 am
Titanic

11 ਮਹੀਨੇ ਬਾਅਦ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਜਾਵੇਗੀ ਇਕ ਹੋਰ ਪਣਡੁੱਬੀ

ਚੰਡੀਗੜ੍ਹ, 28 ਮਈ 2024: ਟਾਈਟੈਨਿਕ (Titanic) ਜਹਾਜ਼ ਦੇ ਮਲਬੇ ਨੂੰ ਵਿਖਾਉਣ ਗਈ ਟਾਈਟਨ ਪਣਡੁੱਬੀ ਸਮੁੰਦਰ ‘ਚ ਫਟਣ ਕਾਰਨ ਡੁੱਬ ਗਈ ਸੀ | ਇਸਤੋਂ 11 ਮਹੀਨੇ ਬਾਅਦ ਹੁਣ ਇਕ ਹੋਰ ਅਮਰੀਕੀ ਅਰਬਪਤੀ ਸਮੁੰਦਰ ‘ਚ ਜਾ ਰਿਹਾ ਹੈ । ਅਮਰੀਕੀ ਰੀਅਲ ਅਸਟੇਟ ਅਰਬਪਤੀ ਲੈਰੀ ਕੋਨਰ ਇਸ ਯਾਤਰਾ ‘ਤੇ ਟ੍ਰਾਈਟਨ ਸਬਮਰੀਨਰਜ਼ ਦੇ ਸਹਿ-ਸੰਸਥਾਪਕ ਪੈਟਰਿਕ ਲਾਹੇ ਦੇ ਨਾਲ ਹੋਣਗੇ।

ਇਸ ਦੇ ਲਈ ਕੋਨਰ ਨੇ ਟ੍ਰਾਈਟਨ 4000/2 ਐਕਸਪਲੋਰਰ ਨਾਂ ਦਾ ਸਬਮਰਸੀਬਲ ਵੇਸੇਲ ਡਿਜ਼ਾਈਨ ਕੀਤਾ ਹੈ। ਇਸ ਦੀ ਕੀਮਤ 166 ਕਰੋੜ ਰੁਪਏ ਹੈ। ਇਹ ਸਮੁੰਦਰ ‘ਚ 4 ਹਜ਼ਾਰ ਮੀਟਰ ਦੀ ਡੂੰਘਾਈ ਤੱਕ ਜਾ ਸਕਦੀ ਹੈ, ਇਸ ਲਈ ਇਸ ਨੂੰ ‘4000’ ਦਾ ਨਾਂ ਦਿੱਤਾ ਗਿਆ ਹੈ। ਟ੍ਰਾਈਟਨ ਪਣਡੁੱਬੀ ਕਦੋਂ ਆਪਣੀ ਯਾਤਰਾ ‘ਤੇ ਜਾਵੇਗੀ, ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਇੱਕ ਅਮਰੀਕੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਲੈਰੀ ਨੇ ਕਿਹਾ, “ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਸਮੁੰਦਰ ਕਿੰਨਾ ਸ਼ਕਤੀਸ਼ਾਲੀ ਹੈ ਅਤੇ ਨਾਲ ਹੀ ਇਹ ਕਿੰਨਾ ਖੂਬਸੂਰਤ ਹੈ। ਜੇਕਰ ਤੁਸੀਂ ਸਹੀ ਕਦਮ ਚੁੱਕਦੇ ਹੋ, ਤਾਂ ਇੱਕ ਯਾਤਰਾ ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਬਦਲ ਸਕਦੀ ਹੈ। ”

ਟ੍ਰਾਈਟਨ ਪਣਡੁੱਬੀ ਦੇ ਸਹਿ-ਸੰਸਥਾਪਕ ਪੈਟ੍ਰਿਕ ਪੈਟਰਿਕ ਨੇ ਇੰਟਰਵਿਊ ਵਿੱਚ ਕਿਹਾ, “ਪਿਛਲੇ ਸਾਲ ਜਦੋਂ ਟਾਈਟਨ ਪਣਡੁੱਬੀ ਵਿੱਚ ਧਮਾਕਾ ਹੋਇਆ ਤਾਂ ਕੋਨਰ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਸਾਨੂੰ ਇੱਕ ਨਵੀਂ ਪਣਡੁੱਬੀ ਬਣਾਉਣੀ ਹੈ। ਇਹ ਯਾਤਰੀਆਂ ਨੂੰ ਟਾਈਟੈਨਿਕ ਦੇ ਮਲਬੇ ਤੱਕ ਸੁਰੱਖਿਅਤ ਢੰਗ ਨਾਲ ਲੈ ਜਾਣ ਦੇ ਯੋਗ ਹੋਵੇ | ਸਾਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਟਾਈਟਨ ਪਣਡੁੱਬੀ ਨੁਕਸਦਾਰ ਸੀ, ਪਰ ਅਸਲ ਵਿੱਚ ਇਹ ਯਾਤਰਾ ਇੰਨੀ ਖਤਰਨਾਕ ਨਹੀਂ ਹੈ।

ਇਸ ਤੋਂ ਪਹਿਲਾਂ ਪਿਛਲੇ ਸਾਲ 18 ਜੂਨ ਨੂੰ ਟਾਈਟਨ ਪਣਡੁੱਬੀ ਐਟਲਾਂਟਿਕ ਮਹਾਸਾਗਰ ‘ਚ 12 ਹਜ਼ਾਰ ਫੁੱਟ ਦੀ ਡੂੰਘਾਈ ‘ਤੇ ਡੁੱਬ ਗਈ ਸੀ। ਇਸ ਤੋਂ ਤੁਰੰਤ ਬਾਅਦ ਇਹ ਲਾਪਤਾ ਹੋ ਗਈ । ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਟਾਈਟਨ ਪਣਡੁੱਬੀ ਦਾ ਮਲਬਾ ਵੀਰਵਾਰ (22 ਜੂਨ) ਨੂੰ ਟਾਈਟੈਨਿਕ (Titanic)  ਜਹਾਜ਼ ਦੇ ਨੇੜੇ ਮਿਲਿਆ। ਇਸ ਤੋਂ ਇਲਾਵਾ ਜਹਾਜ਼ ‘ਚ ਸਵਾਰ ਸਾਰੇ 5 ਅਰਬਪਤੀਆਂ ਦੀ ਮੌਤ ਦੀ ਵੀ ਪੁਸ਼ਟੀ ਹੋਈ |