ਚੰਡੀਗੜ੍ਹ, 15 ਨਵੰਬਰ 2024: ਅਫਗਾਨਿਸਤਾਨ (Afghanistan) ਦੀਆਂ ਮਹਿਲਾ ਖਿਡਾਰਨਾਂ ਇਕ ਵਾਰ ਫਿਰ ਮੈਦਾਨ ‘ਤੇ ਉਤਰਨ ਲਈ ਤਿਆਰ ਹਨ। ਅਫਗਾਨਿਸਤਾਨ ‘ਚ ਤਾਲਿਬਾਨੀ ਸ਼ਾਸਨ ਦੇ ਆਉਣ ਤੋਂ ਬਾਅਦ ਮਹਿਲਾ ਕ੍ਰਿਕਟ ਟੀਮ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਸ ਤੋਂ ਬਾਅਦ ਖਿਡਾਰਨਾਂ ਨੇ ਆਸਟ੍ਰੇਲੀਆ ‘ਚ ਸ਼ਰਨ ਲਈ ਸੀ। ਹੁਣ ਇਹ ਸ਼ਰਨਾਰਥੀ ਟੀਮ ਮੈਲਬੌਰਨ ‘ਚ ਕ੍ਰਿਕਟ ਵਿਦਾਊਟ ਬਾਰਡਰਜ਼ ਇਲੈਵਨ ਦੇ ਖਿਲਾਫ ਟੀ-20 ਮੈਚ ਖੇਡਦੀ ਨਜ਼ਰ ਆਵੇਗੀ। ਇਹ ਮੈਚ ਅਗਲੇ ਸਾਲ 30 ਜਨਵਰੀ ਨੂੰ ਖੇਡਿਆ ਜਾਵੇਗਾ।
ਸਾਲ 2024 ਦੀ ਸ਼ੁਰੂਆਤ ‘ਚ 17 ਮਹਿਲਾ ਖਿਡਾਰਨਾਂ ਨੇ ਆਈਸੀਸੀ ਨੂੰ ਪੱਤਰ ਲਿਖ ਕੇ ਸ਼ਰਨਾਰਥੀ ਟੀਮ ਬਣਾਉਣ ‘ਚ ਮੱਦਦ ਮੰਗੀ ਸੀ। ਇਸ ‘ਚ ਖਿਡਾਰਨਾਂ ਨੇ ਆਪਣੇ ਹੁਨਰ ਨੂੰ ਨਿਖਾਰਨ ਅਤੇ ਦਿਖਾਉਣ ਦੀ ਇੱਛਾ ਜ਼ਾਹਰ ਕੀਤੀ ਅਤੇ ਅਫਗਾਨਿਸਤਾਨ ਦੀਆਂ ਔਰਤਾਂ ਦੇ ਸੰਘਰਸ਼ਾਂ ਵੱਲ ਧਿਆਨ ਖਿੱਚਣ ਦੀ ਗੱਲ ਵੀ ਕੀਤੀ ਸੀ । ਹੁਣ ਅਫਗਾਨਿਸਤਾਨ ਦੀ ਮਹਿਲਾ ਟੀਮ 37 ਮਹੀਨਿਆਂ ਬਾਅਦ ਆਸਟ੍ਰੇਲੀਆ ‘ਚ ਖੇਡਣ ਲਈ ਤਿਆਰ ਹੈ।