July 7, 2024 6:52 am
Kabul

Afghanistan: ਕਾਬੁਲ ਵਿਖੇ ਮਸਜਿਦ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 21 ਹੋਈ

ਚੰਡੀਗੜ੍ਹ 18 ਅਗਸਤ 2022: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul) ਦੇ ਖੈਰਖਾਨਾ ਇਲਾਕੇ ‘ਚ ਇਕ ਮਸਜਿਦ ‘ਚ ਬੀਤੇ ਦਿਨ ਬੰਬ ਧਮਾਕਾ ਹੋਇਆ | ਇਸ ਧਮਾਕੇ ਨੂੰ ਲੈ ਕੇ ਤਾਲਿਬਾਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਮਸਜਿਦ ‘ਤੇ ਹੋਏ ਬੰਬ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਹਮਲੇ ‘ਚ 33 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਅਜਿਹੇ ਹਮਲਿਆਂ ਦਾ ਦੋਸ਼ ਦੇਸ਼ ਵਿੱਚ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਸਮੂਹਾਂ ‘ਤੇ ਲਗਾਇਆ ਜਾਂਦਾ ਹੈ।

ਕਾਬੁਲ (Kabul) ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਫੌਜ ਇਲਾਕੇ ‘ਚ ਪਹੁੰਚ ਗਈ ਹੈ। ਇਸ ਦੌਰਾਨ ਕਾਬੁਲ ਦੇ ਐਮਰਜੈਂਸੀ ਹਸਪਤਾਲ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਧਮਾਕੇ ‘ਚ ਜ਼ਖਮੀ ਹੋਏ 27 ਜਣਿਆਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ । ਇਸ ਦੇ ਨਾਲ ਹੀ ਜ਼ਖਮੀਆਂ ‘ਚ 7 ਸਾਲਾ ਬੱਚੇ ਸਮੇਤ 5 ਬੱਚੇ ਵੀ ਸ਼ਾਮਲ ਹਨ।