ਚੰਡੀਗੜ੍ਹ ,18 ਅਗਸਤ 2021 : ਅਫ਼ਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦੇ ਬੁਲਾਰੇ ਜਾਬੀ ਉਲ ਮੁਜ਼ਾਹਿਦ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਕਈ ਅਹਿਮ ਐਲਾਨ ਕੀਤੇ ਗਏ | ਜਾਬੀ ਉਲ ਮੁਜ਼ਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਪੋਸਤ ਦੀ ਖੇਤੀ ਤੇ ਅਫੀਮ ਦੀ ਪੈਦਾਵਾਰ ਬੰਦ ਕੀਤੀ ਜਾਵੇਗੀ |
ਅਫ਼ਗਾਨਿਸਤਾਨ ਦੀ ਸਰਜ਼ਮੀਨ ਕਿਸੇ ਮੁਲਕ ਖ਼ਿਲਾਫ਼ ਨਹੀਂ ਵਰਤੀ ਜਾਵੇਗੀ | ਨਾਲ ਹੀ ਉਹਨਾਂ ਨੇ ਔਰਤਾਂ ਨੂੰ ਮੀਡਿਆ ਹਸਪਤਾਲ ‘ਚ ਕਾਰੋਬਾਰ ਕੰਮਕਾਰ ਕਰਨ ਦੀ ਖੁਲ੍ਹ ਦੇਣ ਬਾਰੇ ਵੀ ਕਿਹਾ ਤੇ ਬੱਚਿਆਂ ਨੂੰ ਸਕੂਲ ਕਾਲਜ ਜਾਣ ਦੀ ਆਗਿਆ ਦੇਣ ਦਾ ਵੀ ਐਲਾਨ ਕੀਤਾ ਹੈ | ਜਾਬੀ ਉਲ ਮੁਜ਼ਾਹਿਦ ਨੇ ਭਾਰਤ ਨੂੰ ਅਫ਼ਗਾਨਿਸਤਾਨ ਖ਼ਿਲਾਫ ਕਿਸੇ ਦਾ ਹੱਥ ਠੋਕਾ ਨਾ ਬਣਨ ਦੀ ਚੇਤਾਵਨੀ ,ਅਤੇ ਬਾਜ ਨਾ ਆਉਣ ਤੇ ਕਿਹਾ ਕਿ ਸਬਕ ਵੀ ਸਿਖਾਵਾਂਗੇ ਅਤੇ ਘੱਟ ਗਿਣਤੀ ਦੀ ਸੁਰੱਖਿਆ ਕਰਨ ਦਾ ਯਕੀਨ ਦਿਵਾਇਆ ਹੈ |
ਨਾਲ ਹੀ ਜਾਬੀ ਉਲ ਮੁਜ਼ਾਹਿਦ ਨੇ ਆਪਣੇ ਸਿਆਸੀ ਵਿਰੋਧੀਆਂ ,ਖ਼ਿਲਾਫ ਜੰਗ ਲੜਨ ਵਾਲਿਆਂ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਤੇ ਦੁਨੀਆਂ ਨਾਲ ਚਲਣ ਦੀ ਇੱਛਾ ਜਤਾਈ ਹੈ | ਤੇ ਅਫ਼ਗਾਨੀਸਤਾਨ ਵਿੱਚ ਜੰਗ ਖਤਮ ਕਰਨ ਦਾ ਐਲਾਨ ਕੀਤਾ ਹੈ | ਏਸੇ ਦੇ ਨਾਲ ਜਾਬੀ ਉਲ ਮੁਜ਼ਾਹਿਦ ਨੇ ਅਫ਼ਗਾਨਿਸਤਾਨ ਦੀ ਨਵ ਉਸਾਰੀ ਕਰਨ ਦੀ ਪਲੈਨਿੰਗ ਅਤੇ ਚੀਨ ਵੱਲੋਂ ਅਫ਼ਗਾਨਿਸਤਾਨ ਵਿੱਚ ਵਿਕਾਸ ਦੀ ਯੋਜਨਾ ਬਣਾਉਣ ਦੀ ਗੱਲ ਕਹੀ ਹੈ |