ਸਪੋਰਟਸ, 31 ਦਸੰਬਰ 2025: Afghanistan squad for T20 World Cup 2025: ਅਫਗਾਨਿਸਤਾਨ ਨੇ ਫਰਵਰੀ 2025 ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਸ਼ਵ ਕੱਪ ਟੂਰਨਾਮੈਂਟ ‘ਚ ਰਾਸ਼ਿਦ ਖਾਨ ਟੀਮ ਦੀ ਅਗਵਾਈ ਕਰਨਗੇ। ਗੁਲਬਦੀਨ ਨਾਇਬ ਅਤੇ ਨਵੀਨ-ਉਲ-ਹੱਕ ਟੀਮ ‘ਚ ਵਾਪਸੀ ਕਰ ਚੁੱਕੇ ਹਨ। ਅਫਗਾਨਿਸਤਾਨ 2024 ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵਧੀਆ ਟੀਮਾਂ ‘ਚੋਂ ਇੱਕ ਸੀ। ਟੀਮ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚੀ ਸੀ, ਪਰ ਦੱਖਣੀ ਅਫਰੀਕਾ ਤੋਂ ਹਾਰ ਗਈ। ਅਫਗਾਨਿਸਤਾਨ ਹੁਣ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ‘ਤੇ ਕੇਂਦ੍ਰਿਤ ਹੋਵੇਗਾ।
ਇਹੀ 15 ਮੈਂਬਰੀ ਟੀਮ ਵੈਸਟਇੰਡੀਜ਼ ਵਿਰੁੱਧ 19 ਤੋਂ 22 ਜਨਵਰੀ ਤੱਕ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਵੀ ਹਿੱਸਾ ਲਵੇਗੀ। ਇਹ ਸੀਰੀਜ਼ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਮਹੱਤਵਪੂਰਨ ਹੈ। ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਅਫਗਾਨਿਸਤਾਨ ਨੂੰ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਕੈਨੇਡਾ ਦੇ ਨਾਲ ਗਰੁੱਪ ਡੀ ‘ਚ ਰੱਖਿਆ ਹੈ। ਉਹ 8 ਫਰਵਰੀ ਨੂੰ ਚੇਨਈ ‘ਚ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਟੀ-20 ਵਿਸ਼ਵ ਕੱਪ ਲਈ ਅਫਗਾਨਿਸਤਾਨ ਦੀ ਟੀਮ
ਰਾਸ਼ਿਦ ਖਾਨ (ਕਪਤਾਨ), ਨੂਰ ਅਹਿਮਦ, ਅਬਦੁੱਲਾ ਅਹਿਮਦਜ਼ਈ, ਸਦੀਕਉੱਲ੍ਹਾ ਅਟਲ, ਫਜ਼ਲਹਕ ਫਾਰੂਕੀ, ਰਹਿਮਾਨਉੱਲ੍ਹਾ ਗੁਰਬਾਜ਼, ਨਵੀਨ-ਉਲ-ਹੱਕ, ਮੁਹੰਮਦ ਇਸਹਾਕ, ਸ਼ਾਹਿਦੁੱਲਾ ਕਮਾਲ, ਮੁਹੰਮਦ ਨਬੀ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਮੁਜੀਬ ਉਰ ਰਹਿਮਾਨ, ਦਰਵੇਸ਼ ਰਸੂਲੀ, ਇਬਰਾਹਿਮ ਜ਼ਦਰਾਨ।
ਰਿਜ਼ਰਵ: ਏ.ਐੱਮ. ਗਜ਼ਨਫਰ, ਇਜਾਜ਼ ਅਹਿਮਦਜ਼ਈ, ਜ਼ਿਆ ਉਰ ਰਹਿਮਾਨ ਸ਼ਰੀਫੀ।
Read More: ICC T20 ਵਿਸ਼ਵ ਕੱਪ 2026 ਲਈ ਇੰਗਲੈਂਡ ਦੀ ਅਸਥਾਈ ਟੀਮ ਦਾ ਐਲਾਨ




