ਅਫ਼ਗਾਨਿਸਤਾਨ : ਜਾਣੋ ਤਾਲਿਬਾਨ

ਅਫ਼ਗਾਨਿਸਤਾਨ : ਜਾਣੋ ਤਾਲਿਬਾਨ ਸੰਗਠਨ ਦੇ ਮੁਖੀ ਕੌਣ ਹਨ ,ਪੜ੍ਹੋ ਪੂਰੀ ਖਬਰ

ਚੰਡੀਗੜ੍ਹ ,16 ਅਗਸਤ 2021 :  ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ ਤੇ ਅਫ਼ਗਾਨੀਸਤਾਨ ਦਾ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਮੁਲਕ ਛੱਡ ਕੇ ਚਲਾ ਗਿਆ ਹੈ | ਜਿਸ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਹੋ ਰਹੇ ਹਨ ਕਿ ਹੁਣ ਅਫ਼ਗਾਨੀਸਤਾਨ ਦਾ ਮੁੱਖੀ ਕੌਣ ਹੋਵੇਗਾ ਤੇ ਅਫ਼ਗਾਨੀਸਤਾਨ ਦੇ ਲੋਕਾਂ ਦਾ ਕਿ ਹੋਵੇਗਾ | ਪਰ ਉੱਥੇ ਹੀ ਤਾਲਿਬਾਨ ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਕੁਝ ਨਹੀਂ ਕਹਿਣਗੇ ਲੋਕ ਉਹਨਾਂ ਕੋਲੋਂ ਡਰਨ ਨਾ ਤੇ ਤਾਲਿਬਾਨ ਨੇ ਕਾਬੁਲ ਵਿੱਚ ਰਾਸ਼ਟਰਪਤੀ ਭਵਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ।

ਤਾਲਿਬਾਨ ਕੌਣ ਹਨ

ਤਾਲਿਬਾਨ ਸ਼ਬਦ ਦਾ ਪਸ਼ਤੋ ਭਾਸ਼ਾ ਵਿੱਚ ਅਰਥ ਹੈ ‘ਵਿਦਿਆਰਥੀ’ | ਤਾਲਿਬਾਨ ਸਮੂਹ, 1990 ਦੇ ਦਹਾਕੇ ਦੇ ਸ਼ੁਰੂ ‘ਚ ਅਫ਼ਗ਼ਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਦੇ ਬਾਅਦ ਉੱਤਰੀ ਪਾਕਿਸਤਾਨ ਵਿੱਚ ਉੱਭਰਿਆ ਸੀ | ਤਾਲਿਬਾਨ ਦਾ ਵਾਅਦਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਸ਼ਾਂਤੀਪੂਰਵਕ ਮਾਹੌਲ ਬਣਾਈ ਰੱਖਣਗੇ |

ਅਫ਼ਗਾਨਿਸਤਾਨ : ਜਾਣੋ ਤਾਲਿਬਾਨ

ਤਾਲਿਬਾਨ ਦੇ ਮੁੱਖੀ

  • ਮੁੱਲਾ ਅਬਦੁਲ ਗਨੀ ਬਰਾਦਰ

ਮੁੱਲਾ ਅਬਦੁਲ ਗਨੀ ਬਾਰਾਦਰ ਸਿਆਸੀ ਡਿਪਟੀ ਹਨ  ਉਨ੍ਹਾਂ ਚਾਰ ਲੋਕਾਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ 1994 ਵਿੱਚ ਤਾਲਿਬਾਨ ਦੀ ਸਥਾਪਨਾ ਕੀਤੀ ਸੀ। ਬਰਾਦਰ ਹੁਣ ਤਾਲਿਬਾਨ ਦੇ ਰਾਜਨੀਤਿਕ ਦਫਤਰ ਦਾ ਮੁਖੀ ਹੈ। ਉਹ ਉਸ ਟੀਮ ਦਾ ਹਿੱਸਾ ਹੈ ਜੋ ਦੋਹਾ ਵਿੱਚ ਇੱਕ ਰਾਜਨੀਤਿਕ ਸੌਦੇ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਵਿੱਚ ਹੈ, ਜਿਸ ਨਾਲ ਅਫ਼ਗਾਨਿਸਤਾਨ ਵਿੱਚ ਸੀਜ਼ਫਾਇਰ ਅਤੇ ਸ਼ਾਂਤੀ ਸਥਾਪਤ ਹੋਵੇ। ਸਾਲ 2018 ਵਿੱਚ ਜਦੋਂ ਕਤਰ ਵਿੱਚ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਾਲਿਬਾਨ ਦਾ ਦਫ਼ਤਰ ਖੁੱਲ੍ਹਿਆ ਤਾਂ ਬਰਾਦਰ ਨੂੰ ਸਿਆਦੀ ਦਲ ਦਾ ਮੁਖੀ ਬਣਾਇਆ ਗਿਆ। ਮੁੱਲਾ ਬਰਾਦਰ ਹਮੇਸ਼ਾ ਤੋਂ ਅਮਰੀਕਾ ਨਾਲ ਗੱਲਬਾਤ ਦੇ ਸਮਰਥਨ ਵਿੱਚ ਸੀ। ਬਰਾਦਰ ਮੁੱਲਾ ਉਮਰ ਦੇ ਸਭ ਤੋਂ ਭਰੋਸੇਯੋਗ ਕਮਾਂਡਰਾਂ ਵਿੱਚੋਂ ਇੱਕ ਸੀ। ਬਰਾਦਰ ਨੂੰ 2010 ਵਿੱਚ ਦੱਖਣੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਸੁਰੱਖਿਆ ਬਲਾਂ ਨੇ ਫੜ ਲਿਆ ਸੀ ਅਤੇ 2018 ਵਿੱਚ ਰਿਹਾ ਕੀਤਾ ਗਿਆ ਸੀ।

  • ਹਿਬਤੁੱਲਾਹ ਅਖੁੰਦਜ਼ਾਦਾ

ਹਿਬਤੁੱਲਾਹ ਅਖੁੰਦਜ਼ਾਦਾ ਨੂੰ “ਲੀਡਰ ਆਫ਼ ਦਾ ਫੇਥਫੁੱਲ’ ਆਖਿਆ ਜਾਂਦਾ ਹੈ। ਉਹ ਇਸਲਾਮਿਕ ਕਾਨੂੰਨੀ ਵਿਦਵਾਨ ਹਨ ਅਤੇ ਤਾਲਿਬਾਨ ਦੇ ਸਰਬਉੱਚ ਨੇਤਾ ਹਨ ਜੋ ਗਰੁੱਪ ਦੇ ਰਾਜਨੀਤਿਕ, ਧਾਰਮਿਕ ਅਤੇ ਫੌਜੀ ਮਾਮਲਿਆਂ ‘ਤੇ ਅੰਤਮ ਅਧਿਕਾਰ ਰੱਖਦੇ ਹਨ। ਖ਼ਬਰ ਅਦਾਰੇ ਦੇ ਮੁਤਾਬਕ  ਅਖੁੰਦਜ਼ਾਦਾ ਨੇ ਉਦੋਂ ਅਹੁਦਾ ਸੰਭਾਲਿਆ ਜਦੋਂ ਉਨ੍ਹਾਂ ਦੇ ਭਰਾ ਅਖ਼ਤਰ ਮਨਸੂਰ 2016 ਵਿੱਚ ਅਫਗਾਨ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਸਨ। ਅਖੁੰਦਜ਼ਾਦਾ ਨੇ ਕੁਚਲਕ ਦੀ ਇੱਕ ਮਸਜਿਦ ਵਿੱਚ ਪੜ੍ਹਾਇਆ ਅਤੇ ਉਪਦੇਸ਼ ਵੀ ਦਿੱਤਾ ਹੈ। 1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਸੋਵੀਅਤ ਸੰਘ ਦੇ ਖਿਲਾਫ਼ ਅਫ਼ਗਾਨਿਸਤਾਨ ਦੇ ਵਿਦਰੋਹ ਵਿੱਚ ਕਮਾਂਡਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਉਮਰ ਲਗਭਗ 60 ਸਾਲ ਹੈ ਅਤੇ ਉਨ੍ਹਾਂ ਦੇ ਠਿਕਾਣੇ ਬਾਰੇ ਅਜੇ ਕੁਝ ਨਹੀਂ ਪਤਾ ਪਰ ਹਿਬਤੁੱਲਾਹ ਨੇ ਜ਼ਿਆਦਾ ਸਮਾਂ ਅਫ਼ਗਾਨਿਸਤਾਨ ਵਿੱਚ ਬਿਤਾਇਆ ਹੈ।

  • ਸਿਰਾਜੁਦੀਨ ਹੱਕਾਨੀ

ਮਸ਼ਹੂਰ ਮੁਜਾਹਿਦੀਨ ਕਮਾਂਡਰ ਜਲਾਲੂਦੀਨ ਹੱਕਾਨੀ ਦੇ ਪੁੱਤਰ, ਸਿਰਾਜੁਦੀਨ ਹੱਕਾਨੀ ਨੈਟਵਰਕ ਦੇ ਪ੍ਰਮੁੱਖ ਲੀਡਰ ਹਨ ਇਹ ਗਰੁੱਪ ਜੋ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਪਾਰ ਤਾਲਿਬਾਨ ਦੀ ਵਿੱਤੀ ਅਤੇ ਫੌਜੀ ਸੰਪਤੀਆਂ ਦੀ ਨਿਗਰਾਨੀ ਕਰਦਾ ਹੈ। ਖ਼ਬਰ ਅਦਾਰੇ ਦੇ ਮੁਤਾਬਕ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹੱਕਾਨੀ ਅਫਗਾਨਿਸਤਾਨ ਵਿੱਚ ਆਤਮਘਾਤੀ ਬੰਬ ਧਮਾਕਿਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਕਈ ਉੱਚ ਪੱਧਰੀ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।  ਇਸ ਵਿੱਚ ਕਾਬੁਲ ਦੇ ਚੋਟੀ ਦੇ ਹੋਟਲ ‘ਤੇ ਹਮਲਾ, ਤਤਕਾਲੀ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਕਤਲ ਦੀ ਕੋਸ਼ਿਸ਼ ਅਤੇ ਭਾਰਤੀ ਅੰਬੈਸੀ ‘ਤੇ ਆਤਮਘਾਤੀ ਹਮਲਾ ਸ਼ਾਮਲ ਹੈ। ਮੰਨਿਆ ਜਾਂਦਾ ਹੈ ਕਿ ਹੱਕਾਨੀ ਦੀ ਉਮਰ 50 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਦੇ ਟਿਕਾਣੇ ਬਾਰੇ ਅਜੇ ਕੁਝ ਪਤਾ ਨਹੀਂ।

ਅਫ਼ਗਾਨਿਸਤਾਨ : ਜਾਣੋ ਤਾਲਿਬਾਨ

 

  • ਮੁਲਾ ਮੁਹਮੰਦ ਯਾਕੂਬ

ਮੁਲਾ ਮੁਹਮੰਦ ਯਾਕੂਬ ਤਾਲਿਬਾਨ ਦੇ ਬਾਨੀ ਮੁੱਲਾ ਉਮਰ ਦੇ ਪੁੱਤਰ ਅਤੇ ਮਿਲਟਰੀ ਕਮਾਂਡਰ ਸੀ |

  • ਮੁੱਲਾ ਅਬਦੁਲ ਹਕੀਮ

ਮੁੱਲਾ ਅਬਦੁਲ ਹਕੀਮ  ਸੀਨੀਅਰ ਜੱਜ ਨੇ ਜੋ ਤਾਲਿਬਾਨ ਦੇ ਨਾਇਕ ਢਾਂਚੇ ਦਾ ਕੰਮ ਦੇਖਦੇ ਹਨ |ਇਹਨਾਂ ਨੇ  ਦੋਹਾ ਵਿੱਚ ਵਾਰਤਾ ਦਲ ਦੀ ਅਗਵਾਈ  ਕੀਤੀ  ਸੀ |

ਅਫ਼ਗਾਨਿਸਤਾਨ : ਜਾਣੋ ਤਾਲਿਬਾਨ

ਲੀਡਰਸ਼ਿੱਪ ਪ੍ਰੀਸ਼ਦ ਰਹਿਬਰੀ ਸ਼ੂਰਾ

26 ਮੈਂਬਰੀ ਤਾਲਿਬਾਨ ਦੀ ਸਲਾਹਕਾਰ ਅਤੇ ਫੈਸਲਾ ਲੈਣ ਵਾਲੀ ਸਰਬਉੱਚ ਕਮੇਟੀ ਹੈ |

 

ਜਿਕਰਯੋਗ ਹੈ ਕਿ ਤਾਲਿਬਾਨ ਦਾ ਮੰਤਰੀ ਮੰਡਲ ,ਵੱਖ-ਵੱਖ ਖੇਤਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਦਾ ਹੈ | ਜਿਵੇਂ ਕਿ ਫੌਜ ,ਖੁਫੀਆ , ਸਿਆਸੀ ,ਆਰਥਿਕ 13 ਹੋਰ

Scroll to Top