July 4, 2024 5:27 pm
Afghanistan

Afghanistan: ਅਫਗਾਨਿਸਤਾਨ ਨੇ ਰਚਿਆ ਇਤਿਹਾਸ,ਪਹਿਲੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪੁੱਜੀ

ਚੰਡੀਗੜ੍ਹ, 25 ਜੂਨ 2024: ਅਮਰੀਕਾ ਤੇ ਵੈਸਟਇੰਡੀਜ਼ ‘ਛੱਜ ਖੇਡੇ ਜਾ ਰਹੇ ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 ‘ਚ ਅਫਗਾਨਿਸਤਾਨ (Afghanistan) ਨੇ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ | ਅਫਗਾਨਿਸਤਾਨ ਦੀ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ ਹੈ | ਇਸਦੇ ਨਾਲ ਹੀ ਆਸਟਰੇਲੀਆ ਇਸ ਟੀ-20 ਵਿਸ਼ਵ ਕੱਪ 2024 ਤੋਂ ਬਾਹਰ ਹੋ ਗਈ ਹੈ |

ਟੀ-20 ਵਿਸ਼ਵ ਕੱਪ 2024 ‘ਚ ਆਸਟ੍ਰੇਲੀਆ ਨੂੰ ਬੰਗਲਾਦੇਸ਼ ਦੀ ਟੀਮ ਤੋਂ ਉਮੀਦਾਂ ਸਨ, ਜੇਕਰ ਬੰਗਲਾਦੇਸ਼ ਜਿੱਤ ਜਾਂਦੀ ਤਾਂ ਆਸਟ੍ਰੇਲੀਆ ਨੂੰ ਫਾਇਦਾ ਹੁੰਦਾ, ਪਰ ਅਜਿਹਾ ਨਹੀਂ ਹੋ ਸਕਿਆ |ਮੈਚ ‘ਚ ਅਫਗਾਨਿਸਤਾਨ (Afghanistan) ਨੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ ਪੰਜ ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ ਸਨ। ਮੈਚ ਦੌਰਾਨ ਮੀਂਹ ਨੇ ਵਿਘਨ ਪਾਇਆ ਅਤੇ ਬੰਗਲਾਦੇਸ਼ ਨੂੰ 19 ਓਵਰਾਂ ਵਿੱਚ 114 ਦਾ ਟੀਚਾ ਮਿਲਿਆ, ਪਰ ਬੰਗਲਾਦੇਸ਼ ਦੀ 17.5 ਓਵਰਾਂ ‘ਚ 105 ਦੌੜਾਂ ‘ਤੇ ਸਾਰੀ ਟੀਮ ਆਊਟ ਹੋ ਗਈ |