ਦੁਬਈ, 02 ਸਤੰਬਰ 2025: AFG ਬਨਾਮ UAE: ਦੁਬਈ ‘ਚ ਖੇਡੀ ਜਾ ਰਹੀ ਤਿਕੋਣੀ ਸੀਰੀਜ਼ ਦੇ ਆਪਣੇ ਦੂਜੇ ਮੈਚ ‘ਚ ਅਫਗਾਨਿਸਤਾਨ ਨੇ ਯੂਏਈ (Afghanistan vs Uae) ਨੂੰ 38 ਦੌੜਾਂ ਨਾਲ ਹਰਾ ਦਿੱਤਾ। ਟੀਮ ਨੂੰ ਪਹਿਲੇ ਮੈਚ ‘ਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ‘ਚ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ (rashid khan) ਮੈਚ ‘ਚ 3 ਵਿਕਟਾਂ ਲੈ ਕੇ ਪੁਰਸ਼ ਟੀ-20 ਅੰਤਰਰਾਸ਼ਟਰੀ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਬਣ ਗਏ। ਉਨ੍ਹਾਂ ਦੀਆਂ 165 ਵਿਕਟਾਂ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ ਟਿਮ ਸਾਊਦੀ ਨੂੰ ਪਛਾੜ ਦਿੱਤਾ ਹੈ। ਸਾਊਦੀ ਦੀਆਂ 164 ਵਿਕਟਾਂ ਹਨ।
ਰਾਸ਼ਿਦ ਤੋਂ ਇਲਾਵਾ, ਅਫਗਾਨਿਸਤਾਨ ਨੇ ਇਬਰਾਹਿਮ ਜ਼ਦਰਾਨ ਅਤੇ ਸਿਦੀਕੁੱਲਾ ਅਟਲ (sediqullah atal) ਦੀਆਂ ਸ਼ਾਨਦਾਰ ਅਰਧ-ਸੈਂਕੜਾ ਪਾਰੀਆਂ ਦੀ ਮੱਦਦ ਨਾਲ 188 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ, ਯੂਏਈ ਦੀ ਟੀਮ 8 ਵਿਕਟਾਂ ‘ਤੇ ਸਿਰਫ 150 ਦੌੜਾਂ ਹੀ ਬਣਾ ਸਕੀ।
ਟਾਸ ਹਾਰਨ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਯੂਏਈ ਦੇ ਤੇਜ਼ ਗੇਂਦਬਾਜ਼ ਜੁਨੈਦ ਸਿੱਦੀਕੀ ਅਤੇ ਮੁਹੰਮਦ ਰੋਹੀਦ ਨੇ ਪਾਵਰਪਲੇ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਪਹਿਲੇ ਤਿੰਨ ਓਵਰਾਂ ‘ਚ ਸਿਰਫ 16 ਦੌੜਾਂ ਦਿੱਤੀਆਂ। ਰੋਹੀਦ ਨੇ ਰਹਿਮਾਨਉੱਲਾ ਗੁਰਬਾਜ਼ ਨੂੰ ਆਊਟ ਕਰਕੇ ਅਫਗਾਨਿਸਤਾਨ ਨੂੰ ਸ਼ੁਰੂਆਤੀ ਝਟਕਾ ਦਿੱਤਾ। ਪਾਵਰਪਲੇ ਦੇ ਪਹਿਲੇ ਪੰਜ ਓਵਰਾਂ ‘ਚ ਯੂਏਈ ਦਾ ਦਬਦਬਾ ਰਿਹਾ। ਹਾਲਾਂਕਿ, ਛੇਵੇਂ ਓਵਰ ‘ਚ ਯੂਏਈ ਨੇ ਸਗੀਰ ਖਾਨ ਨੂੰ ਗੇਂਦਬਾਜ਼ੀ ਲਈ ਲਿਆਂਦਾ ਅਤੇ ਇੱਥੋਂ ਸਿਦੀਕਉੱਲਾ ਅ’ਲ ਅਤੇ ਇਬਰਾਹਿਮ ਜ਼ਦਰਾਨ ਨੇ ਕਮਾਨ ਸੰਭਾਲੀ।
ਸਗੀਰ ਦੇ ਓਵਰ ‘ਚ 18 ਦੌੜਾਂ ਬਣੀਆਂ, ਜਿਸ ਕਾਰਨ ਅਫਗਾਨਿਸਤਾਨ ਨੇ ਪਾਵਰਪਲੇ ‘ਚ 1 ਵਿਕਟ ਦੇ ਨੁਕਸਾਨ ‘ਤੇ 43 ਦੌੜਾਂ ਬਣਾਈਆਂ। ਸਿਦੀਕਉੱਲਾ ਅਟਲ ਅਤੇ ਇਬਰਾਹਿਮ ਜ਼ਦਰਾਨ ਨੇ ਦੂਜੀ ਵਿਕਟ ਲਈ 55 ਗੇਂਦਾਂ ‘ਚ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਸਿਦੀਕਉੱਲਾ ਅਟਲ ਨੇ 40 ਗੇਂਦਾਂ ‘ਚ 54 ਦੌੜਾਂ ਬਣਾਈਆਂ ਅਤੇ ਸਿਦੀਕਉੱਲਾ ਅਟਲ ਨੇ 40 ਗੇਂਦਾਂ ‘ਚ 63 ਦੌੜਾਂ ਬਣਾਈਆਂ। 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਯੂਏਈ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਕਪਤਾਨ ਮੁਹੰਮਦ ਵਸੀਮ ਨੇ ਹਮਲਾਵਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਨਵੇਂ 37 ਗੇਂਦਾਂ ‘ਚ 67 ਦੌੜਾਂ ਬਣਾਈਆਂ।
Read More: ਏਸ਼ੀਆ ਕੱਪ ਤੋਂ ਪਹਿਲਾਂ ਸੰਜੂ ਸੈਮਸਨ ਦਾ ਗਰਜਿਆ ਬੱਲਾ, ਚੋਣਕਾਰਾਂ ਨੂੰ ਦਿੱਤਾ ਸੰਦੇਸ਼