July 7, 2024 10:48 am
Sri Lanka

AFG vs SL: ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 241 ਦੌੜਾਂ ਦਾ ਦਿੱਤਾ ਟੀਚਾ, ਨਿਸੰਕਾ ਨੇ ਬਣਾਈਆਂ ਸਭ ਤੋਂ ਵੱਧ 46 ਦੌੜਾਂ

ਚੰਡੀਗੜ੍ਹ, 30 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 ਦੇ 30ਵੇਂ ਮੈਚ ਵਿੱਚ ਅੱਜ ਅਫਗਾਨਿਸਤਾਨ ਦਾ ਸਾਹਮਣਾ ਸ਼੍ਰੀਲੰਕਾ (Sri Lanka) ਨਾਲ ਜਾਰੀ ਹੈ । ਵਿਸ਼ਵ ਕੱਪ ਦੇ 30ਵੇਂ ਮੈਚ ‘ਚ ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 241 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 49.4 ਓਵਰਾਂ ‘ਚ 240 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਵਿਸ਼ਵ ਕੱਪ ਦੇ ਮੌਜੂਦਾ ਸੀਜ਼ਨ ਵਿੱਚ ਤੀਜੀ ਵਾਰ ਆਲ ਆਊਟ ਹੋਈ ਹੈ।

ਸੋਮਵਾਰ ਨੂੰ ਪੁਣੇ ਦੇ ਮੈਦਾਨ ‘ਤੇ ਸਲਾਮੀ ਬੱਲੇਬਾਜ਼ ਪਥੁਮ ਨਿਸੰਕਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ, ਜਦਕਿ ਕਪਤਾਨ ਕੁਸਲ ਮੈਂਡਿਸ ਨੇ 39 ਦੌੜਾਂ ਦੀ ਪਾਰੀ ਖੇਡੀ। ਸਾਦਿਰਾ ਸਮਰਾਵਿਕਰਮਾ ਨੇ 36 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਫਜ਼ਲਹਕ ਫਾਰੂਕੀ ਨੇ 4 ਵਿਕਟਾਂ ਲਈਆਂ। ਮੁਜੀਬ ਉਰ ਰਹਿਮਾਨ ਨੇ 2 ਵਿਕਟਾਂ ਹਾਸਲ ਕੀਤੀਆਂ।

ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਅਤੇ ਸ਼੍ਰੀਲੰਕਾ (Sri Lanka) ਦੋਵੇਂ ਹੀ ਆਪਣੇ-ਆਪਣੇ ਪਿਛਲੇ ਮੈਚ ਜਿੱਤ ਚੁੱਕੇ ਹਨ। ਅਜਿਹੇ ‘ਚ ਦੋਵੇਂ ਟੀਮਾਂ ਇਸ ਗਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।