ਸਪੋਰਟਸ, 08 ਸਤੰਬਰ 2025: AFG ਬਨਾਮ HK:ਏਸ਼ੀਆ ਕੱਪ 2025 ‘ਚ ਗਰੁੱਪ-ਬੀ ਦਾ ਪਹਿਲਾ ਮੈਚ ਅਬੂ ਧਾਬੀ ‘ਚ ਅਫਗਾਨਿਸਤਾਨ ਅਤੇ ਹਾਂਗ ਕਾਂਗ ਵਿਚਕਾਰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣੀ ਮੁਹਿੰਮ ਜਿੱਤ ਨਾਲ ਸ਼ੁਰੂ ਕਰਨ ਦਾ ਟੀਚਾ ਰੱਖਣਗੀਆਂ। ਏਸ਼ੀਆ ਕੱਪ 2025 ‘ਚ ਅਫਗਾਨਿਸਤਾਨ ਅਤੇ ਹਾਂਗ ਕਾਂਗ 9 ਸਤੰਬਰ ਨੂੰ ਅਬੂ ਧਾਬੀ ਦੇ ਜ਼ਾਇਦ ਕ੍ਰਿਕਟ ਸਟੇਡੀਅਮ ‘ਚ ਭਿੜਨਗੇ।
ਇਸ ਵਾਰ ਟੂਰਨਾਮੈਂਟ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਏਸ਼ੀਆ ਕੱਪ 2025 ਅਫਗਾਨਿਸਤਾਨ ਅਤੇ ਹਾਂਗ ਕਾਂਗ ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ। ਜੇਕਰ ਅਸੀਂ ਦੋਵਾਂ ਟੀਮਾਂ ਦੇ ਹੈੱਡ-ਟੂ-ਹੈੱਡ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਅਫਗਾਨਿਸਤਾਨ ਦਾ ਹਾਂਗ ਕਾਂਗ ‘ਤੇ ਕਬਜ਼ਾ ਹੈ। ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਪੰਜ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਏਸ਼ੀਆ ਕੱਪ 2025 ‘ਚ ਅਫਗਾਨਿਸਤਾਨ ਅਤੇ ਹਾਂਗ ਕਾਂਗ ਵਿਚਕਾਰ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ।
ਅਫਗਾਨਿਸਤਾਨ ਨੇ ਤਿੰਨ ਮੈਚ ਜਿੱਤੇ ਹਨ ਜਦੋਂ ਕਿ ਹਾਂਗ ਕਾਂਗ ਨੇ ਸਿਰਫ਼ ਦੋ ਮੈਚ ਜਿੱਤੇ ਹਨ। ਅਜਿਹੀ ਸਥਿਤੀ ‘ਚ, ਯਾਸੀਮ ਮੁਰਤਜ਼ਾ ਦੀ ਅਗਵਾਈ ਵਾਲੀ ਹਾਂਗ ਕਾਂਗ ਦੀ ਟੀਮ ਰਾਸ਼ਿਦ ਖਾਨ ਦੀ ਅਗਵਾਈ ਵਾਲੀ ਅਫਗਾਨਿਸਤਾਨ ਟੀਮ ਵਿਰੁੱਧ ਆਪਣੇ ਰਿਕਾਰਡ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੇਗੀ।
ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਹਾਂਗਕਾਂਗ ਦੀ ਟੀਮ: ਬਾਬਰ ਹਯਾਤ, ਅੰਸ਼ੁਮਾਨ ਰਥ (ਵਿਕਟਕੀਪਰ), ਮਾਰਟਿਨ ਕੋਏਟਜ਼ੀ, ਜ਼ੀਸ਼ਨ ਅਲੀ, ਕਲਹਾਨ ਚਾਲੂ, ਕਿੰਚੰਤ ਸ਼ਾਹ, ਅਨਸ ਖਾਨ, ਯਾਸਿਮ ਮੁਰਤਜ਼ਾ (ਕਪਤਾਨ), ਮੁਹੰਮਦ ਵਾਹਿਦ, ਨਿਜ਼ਾਕਤ ਖਾਨ, ਅਹਿਸਾਨ ਖਾਨ।
ਅਫਗਾਨਿਸਤਾਨ ਦੀ ਟੀਮ: ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਸਦੀਕਉੱਲ੍ਹਾ ਅਟਲ, ਇਬਰਾਹਿਮ ਜ਼ਦਰਾਨ, ਅਜ਼ਮਤੁੱਲਾ ਉਮਰਜ਼ਈ, ਕਰੀਮ ਜਨਤ, ਡਰਵਿਸ ਰਸੂਲ, ਮੁਹੰਮਦ ਨਬੀ, ਰਾਸ਼ਿਦ ਖਾਨ (ਕਪਤਾਨ), ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ।
Read More: ਏਸ਼ੀਆ ਕੱਪ 2025 ਲਈ ਦੁਬਈ ‘ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਕੀਤਾ ਅਭਿਆਸ