AFG vs BAN

AFG ਬਨਾਮ BAN: ਏਸ਼ੀਆ ਕੱਪ ‘ਚ ਬੰਗਲਾਦੇਸ਼ ਲਈ ਅਫਗਾਨਿਸਤਾਨ ਖ਼ਿਲਾਫ ਕਰੋ ਜਾਂ ਮਰੋ ਦਾ ਮੁਕਾਬਲਾ

ਸਪੋਰਟਸ, 16 ਸਤੰਬਰ 2025: AFG ਬਨਾਮ BAN: ਏਸ਼ੀਆ ਕੱਪ 2025 ਦਾ ਨੌਵਾਂ ਮੈਚ ਅੱਜ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਰਾਤ 8:00 ਵਜੇ ਤੋਂ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ‘ਚ ਹੋਵੇਗਾ। ਇਸ ਟੂਰਨਾਮੈਂਟ ‘ਚ ਅਫਗਾਨਿਸਤਾਨ ਨੇ ਇੱਕ ਅਤੇ ਬੰਗਲਾਦੇਸ਼ ਨੇ ਦੋ ਮੈਚ ਖੇਡੇ ਹਨ। ਅਫਗਾਨਿਸਤਾਨ ਨੇ ਆਪਣੇ ਪਹਿਲੇ ਮੈਚ ‘ਚ ਹਾਂਗਕਾਂਗ ਨੂੰ ਹਰਾ ਕੇ ਜਿੱਤ ਨਾਲ ਖਾਤਾ ਖੋਲ੍ਹਿਆ ਸੀ। ਇਸ ਦੇ ਨਾਲ ਹੀ ਬੰਗਲਾਦੇਸ਼ ਸ਼੍ਰੀਲੰਕਾ ਤੋਂ ਹਾਰ ਗਿਆ ਅਤੇ ਦੂਜੇ ਮੈਚ ‘ਚ ਹਾਂਗਕਾਂਗ ਨੂੰ ਹਰਾਇਆ ਸੀ।

ਅਜਿਹੀ ਸਥਿਤੀ ‘ਚ ਜੇਕਰ ਅਫਗਾਨ ਟੀਮ ਜਿੱਤ ਜਾਂਦੀ ਹੈ, ਤਾਂ ਇਹ ਸੁਪਰ-4 ‘ਚ ਪਹੁੰਚ ਜਾਵੇਗੀ। ਦੂਜੇ ਪਾਸੇ ਜੇਕਰ ਟੀਮ ਹਾਰ ਜਾਂਦੀ ਹੈ, ਤਾਂ ਇਸਦੇ ਕੋਲ ਇੱਕ ਹੋਰ ਮੌਕਾ ਹੋਵੇਗਾ। ਦੂਜੇ ਪਾਸੇ ਜੇਕਰ ਬੰਗਲਾਦੇਸ਼ ਸੁਪਰ-4 ਦੀ ਦੌੜ ‘ਚ ਬਣਿਆ ਰਹਿਣਾ ਚਾਹੁੰਦਾ ਹੈ, ਤਾਂ ਬੰਗਲਾਦੇਸ਼ ਨੂੰ ਅੱਜ ਦਾ ਮੈਚ ਜਿੱਤਣਾ ਪਵੇਗਾ, ਜੇਕਰ ਉਹ ਹਾਰ ਜਾਂਦਾ ਹੈ, ਤਾਂ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਸ਼੍ਰੀਲੰਕਾ ਗਰੁੱਪ-ਬੀ ਤੋਂ ਅਗਲੇ ਪੜਾਅ ‘ਚ ਜਗ੍ਹਾ ਬਣਾ ਚੁੱਕਾ ਹੈ।

ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਫਾਰਮੈਟ ‘ਚ ਹੁਣ ਤੱਕ 12 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਅਫਗਾਨਿਸਤਾਨ ਨੇ 7 ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ, ਬੰਗਲਾਦੇਸ਼ ਸਿਰਫ਼ 5 ਵਾਰ ਜਿੱਤਿਆ ਹੈ। ਦੋਵੇਂ ਟੀਮਾਂ ਏਸ਼ੀਆ ਕੱਪ ‘ਚ ਇੱਕ-ਇੱਕ ਵਾਰ ਆਹਮੋ-ਸਾਹਮਣੇ ਹੋਈਆਂ ਹਨ। 2022 ‘ਚ ਖੇਡੇ ਇਸ ਮੈਚ ‘ਚ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ।

ਅਬੂ ਧਾਬੀ ਦੀ ਪਿੱਚ ਨੂੰ ਗੇਂਦਬਾਜ਼ੀ ਲਈ ਅਨੁਕੂਲ ਮੰਨਿਆ ਜਾਂਦਾ ਹੈ। ਇੱਥੇ, ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ ‘ਚ ਕੁਝ ਸਵਿੰਗ ਅਤੇ ਵਧੀਆ ਉਛਾਲ ਮਿਲ ਸਕਦਾ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿੱਚ ਹੌਲੀ ਹੁੰਦੀ ਜਾ ਰਹੀ ਹੈ, ਜਿਸਦਾ ਫਾਇਦਾ ਵਿਚਕਾਰਲੇ ਓਵਰਾਂ ‘ਚ ਸਪਿਨਰਾਂ ਨੂੰ ਹੋ ਸਕਦਾ ਹੈ।

ਇਸ ਏਸ਼ੀਆ ਕੱਪ ‘ਚ ਹੁਣ ਤੱਕ ਇੱਥੇ ਚਾਰ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਹੁਣ ਤੱਕ ਕੁੱਲ 72 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 30 ਅਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 41 ਮੈਚ ਜਿੱਤੇ ਹਨ।

Read More: BAN ਬਨਾਮ SL: ਏਸ਼ੀਆ ਕੱਪ 2025 ‘ਚ ਅੱਜ ਬੰਗਲਾਦੇਸ਼ ਦਾ ਚੈਂਪੀਅਨ ਸ੍ਰੀਲੰਕਾ ਨਾਲ ਮੁਕਾਬਲਾ

Scroll to Top