REET Admit Card

REET 2025 ਪ੍ਰੀਖਿਆ ਲਈ ਕੱਲ੍ਹ ਜਾਰੀ ਹੋਣਗੇ ਐਡਮਿਟ ਕਾਰਡ, ਇੰਝ ਕਰੋ ਡਾਊਨਲੋਡ

ਚੰਡੀਗੜ੍ਹ, 18 ਫਰਵਰੀ 2025: REET 2025 Admit Card: RBSC ਭਲਕੇ ਯਾਨੀ 19 ਫਰਵਰੀ ਨੂੰ ਸ਼ਾਮ 4 ਵਜੇ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (REET) 2024 ਲਈ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਇਸ ਪ੍ਰੀਖਿਆ ‘ਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ rajeduboard.rajasthan.gov.in ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।

ਜਿਕਰਯੋਗੇ ਹੈ ਕਿ REET 2024 ਪ੍ਰੀਖਿਆ 27 ਫਰਵਰੀ ਨੂੰ ਹੋਣੀ ਹੈ ਅਤੇ ਇਹ ਦੋ ਸੈਸ਼ਨਾਂ’ਚ ਕਰਵਾਈ ਜਾਵੇਗੀ। ਪਹਿਲਾ ਸੈਸ਼ਨ ਸਵੇਰੇ 10:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ, ਜਦੋਂ ਕਿ ਦੂਜਾ ਸੈਸ਼ਨ ਦੁਪਹਿਰ 3:00 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗਾ।

ਪ੍ਰੀਖਿਆ ਲਈ ਐਡਮਿਟ ਕਾਰਡ ਕੱਲ੍ਹ ਸ਼ਾਮ 4 ਵਜੇ ਤੋਂ ਡਾਊਨਲੋਡ ਕਰਨ ਲਈ ਉਪਲਬੱਧ ਹੋਣਗੇ। ਉਮੀਦਵਾਰ ਆਪਣੇ ਐਡਮਿਟ ਕਾਰਡ ਦੀ ਜਾਣਕਾਰੀ ਆਪਣੇ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਈਮੇਲ ਜਾਂ ਐਸਐਮਐਸ ਰਾਹੀਂ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਕਿਰਪਾ ਕਰਕੇ ਧਿਆਨ ਦੇਣ, ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (RBSE) ਡਾਕ ਸੇਵਾਵਾਂ ਰਾਹੀਂ ਦਾਖਲਾ ਕਾਰਡ ਨਹੀਂ ਭੇਜੇਗਾ।

REET ਪ੍ਰੀਖਿਆ 2025 ਦਾ ਪੈਟਰਨ (REET Exam 2025 Pattern)

ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ ਲਈ ਹਰੇਕ ਪ੍ਰਸ਼ਨ ਵਿੱਚ ਚਾਰ ਦੀ ਬਜਾਏ ਪੰਜ ਵਿਕਲਪ ਹੋਣਗੇ। ਹਰੇਕ ਗਲਤ ਉੱਤਰ ਲਈ 0.33 ਅੰਕ ਕੱਟੇ ਜਾਣਗੇ। ਇਹ ਪ੍ਰੀਖਿਆ ਔਫਲਾਈਨ ਲਈ ਜਾਵੇਗੀ, ਜਿਸ ਵਿੱਚ ਉਮੀਦਵਾਰਾਂ ਨੂੰ ਲੈਵਲ 1 ਅਤੇ ਲੈਵਲ 2 ਦੇ ਪੇਪਰ ਪੂਰੇ ਕਰਨ ਲਈ 150 ਮਿੰਟ ਮਿਲਣਗੇ। ਹਰੇਕ ਪੇਪਰ ਵਿੱਚ 150 ਪ੍ਰਸ਼ਨ ਹੋਣਗੇ ਜਿਨ੍ਹਾਂ ਦੇ ਕੁੱਲ 150 ਅੰਕ ਹੋਣਗੇ।

ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰੀਏ? (How to download the REET Admit Card?)

ਸਭ ਤੋਂ ਪਹਿਲਾਂ REET 2025 ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
ਹੁਣ ਐਡਮਿਟ ਕਾਰਡ ਨਾਲ ਸਬੰਧਤ ਭਾਗ ਵੇਖੋ।
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ।
ਹੁਣ ਲੌਗਇਨ ਕਰਨ ਲਈ ਆਪਣਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ।
ਇਸ ਤੋਂ ਬਾਅਦ, ਤੁਹਾਡਾ REET 2025 ਐਡਮਿਟ ਕਾਰਡ ਦਿਖਾਈ ਦੇਵੇਗਾ।
ਇਸਨੂੰ ਡਾਊਨਲੋਡ ਕਰੋ ਅਤੇ ਹੋਰ ਜ਼ਰੂਰਤ ਲਈ ਐਡਮਿਟ ਕਾਰਡ ਦਾ ਪ੍ਰਿੰਟ ਆਊਟ ਲਓ।

Read More: RRB Recruitment 2025: ਰੇਲਵੇ ਭਰਤੀ ਲਈ ਰਜਿਸਟ੍ਰੇਸ਼ਨ ਦੀ ਤਾਰੀਖ਼ ਵਧਾਈ, ਇੰਝ ਕਰੋ ਅਪਲਾਈ

Scroll to Top