RIMC Admissions 2026

RIMC ‘ਚ ਜੁਲਾਈ 2027 ਟਰਮ ਲਈ ਦਾਖਲੇ ਸ਼ੁਰੂ, ਦਸੰਬਰ ‘ਚ ਹੋਵੇਗੀ ਪ੍ਰੀਖਿਆ

ਚੰਡੀਗੜ੍ਹ, 12 ਸਤੰਬਰ 2026:RIMC Admissions 2026: ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (RIMC), ਦੇਹਰਾਦੂਨ ਨੇ ਜੁਲਾਈ 2027 ਟਰਮ ‘ਚ ਦਾਖਲੇ ਲਈ ਯੋਗ ਮੁੰਡਿਆਂ ਅਤੇ ਕੁੜੀਆਂ ਤੋਂ ਅਰਜ਼ੀਆਂ ਮੰਗੀਆਂ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੁਲਾਈ 2027 ਟਰਮ ‘ਚ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਐਤਵਾਰ, 6 ਦਸੰਬਰ, 2026 ਨੂੰ ਕਰਵਾਈ ਜਾਵੇਗੀ। 2 ਜੁਲਾਈ, 2013 ਅਤੇ 1 ਜਨਵਰੀ, 2015 ਦੇ ਵਿਚਕਾਰ ਜਨਮੇ ਉਮੀਦਵਾਰ, ਜੋ ਕਿਸੇ ਮਾਨਤਾ ਪ੍ਰਾਪਤ ਸਕੂਲ ‘ਚ ਪੜ੍ਹ ਰਹੇ ਹਨ ਜਾਂ ਸੱਤਵੀਂ ਜਮਾਤ ਪਾਸ ਕੀਤੀ ਹੈ, ਇਸ ਪ੍ਰੀਖਿਆ ਲਈ ਯੋਗ ਹਨ। ਚੁਣੇ ਗਏ ਉਮੀਦਵਾਰਾਂ ਨੂੰ ਅੱਠਵੀਂ ਜਮਾਤ ‘ਚ ਦਾਖਲਾ ਦਿੱਤਾ ਜਾਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਲਿਖਤੀ ਪ੍ਰੀਖਿਆ ‘ਚ ਤਿੰਨ ਪੇਪਰ ਹੋਣਗੇ, ਜਿਨ੍ਹਾਂ ‘ਚ ਅੰਗਰੇਜ਼ੀ, ਗਣਿਤ ਅਤੇ ਆਮ ਗਿਆਨ ਸ਼ਾਮਲ ਹੈ। ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਹੀ ਮੌਖਿਕ ਪ੍ਰੀਖਿਆ/ਇੰਟਰਵਿਊ ਲਈ ਬੁਲਾਇਆ ਜਾਵੇਗਾ ਜੋ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਜਿਸਦੀ ਮਿਤੀ ਬਾਅਦ ਵਿੱਚ ਘੋਸ਼ਿਤ ਕੀਤੀ ਜਾਵੇਗੀ।

RIMC ਦਾਖਲਾ ਪ੍ਰੀਖਿਆ ਲਈ ਔਨਲਾਈਨ ਅਰਜ਼ੀ ਪ੍ਰਕਿਰਿਆ ਲਿੰਕ  (https://examinationservices.nic.in/ExamSys26Part2/Root/Home.aspx?enc=Ei4cajBkK1gZSfgr53ImFQBut9oTMxhETt9bNm6zcP2ghS+a59eor30/A5h2io4z) ‘ਤੇ ਉਪਲਬਧ ਹੈ। ਇਹ ਜਾਣਕਾਰੀ RIMC ਦੀ ਅਧਿਕਾਰਤ ਵੈੱਬਸਾਈਟ www.rimc.edu.in ‘ਤੇ ਵੀ ਉਪਲਬਧ ਹੈ।

Read More: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅਮਨ ਕੁਮਾਰ ਨੇ ਭਾਰਤੀ ਫੌਜ ਦੇ ਐਨਸੀਸੀ ਸਪੈਸ਼ਲ ਐਂਟਰੀ ਸਕੀਮ ਕੋਰਸ ‘ਚ ਪਹਿਲਾ ਸਥਾਨ ਕੀਤਾ ਪ੍ਰਾਪਤ

ਵਿਦੇਸ਼

Scroll to Top