Site icon TheUnmute.com

Aditya-L1 Mission: ਆਦਿਤਿਆ-ਐਲ1 ਨੇ ਵਿਗਿਆਨਕ ਡਾਟਾ ਇਕੱਠਾ ਕਰਨਾ ਕੀਤਾ ਸ਼ੁਰੂ

Aditya-L1

ਚੰਡੀਗੜ੍ਹ, 18 ਸਤੰਬਰ 2023: ਇਸਰੋ ਨੇ ਆਦਿਤਿਆ-ਐਲ1 (Aditya-L1) ਮਿਸ਼ਨ ਨਾਲ ਜੁੜੀ ਅਹਿਮ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕੀਤਾ ਹੈ ਕਿ ਆਦਿਤਿਆ-ਐਲ1 ਨੇ ਵਿਗਿਆਨਕ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।

STEPS ਯੰਤਰ ਦੇ ਸੈਂਸਰਾਂ ਨੇ ਧਰਤੀ ਤੋਂ 50,000 ਕਿਲੋਮੀਟਰ ਤੋਂ ਵੱਧ ਦੂਰ ਸੁਪਰ-ਥਰਮਲ ਅਤੇ ਊਰਜਾਵਾਨ ਆਇਨਾਂ ਅਤੇ ਇਲੈਕਟ੍ਰੌਨਾਂ ਨੂੰ ਮਾਪਣਾ ਸ਼ੁਰੂ ਕਰ ਦਿੱਤਾ ਹੈ। ਇਹ ਡੇਟਾ ਵਿਗਿਆਨੀਆਂ ਨੂੰ ਧਰਤੀ ਦੇ ਆਲੇ ਦੁਆਲੇ ਕਣਾਂ ਦੇ ਵਿਵਹਾਰ ਦਾ ਵਿਸ਼ਲੇਸ਼ਣ ਕਰਨ ਵਿੱਚ ਮੱਦਦ ਕਰਦਾ ਹੈ। ਇਹ ਅੰਕੜਾ ਵੱਖ-ਵੱਖ ਇਕਾਈਆਂ ਵਿੱਚੋਂ ਇੱਕ ਦੁਆਰਾ ਇਕੱਠੇ ਕੀਤੇ ਊਰਜਾਵਾਨ ਕਣਾਂ ਦੇ ਸਬੰਧ ਵਿੱਚ ਵਾਯੂਮੰਡਲ ਦੇ ਪਰਿਵਰਤਨ ਬਾਰੇ ਜਾਣਕਾਰੀ ਦਿੰਦਾ ਹੈ।

ਜਿਕਰਯੋਗ ਹੈ ਕਿ ਭਾਰਤੀ ਪੁਲਾੜ ਏਜੰਸੀ ਇਸਰੋ ਨੇ 2 ਸਤੰਬਰ ਨੂੰ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਲਾਂਚ ਕੀਤਾ ਸੀ। ਵਿਗਿਆਨੀਆਂ ਨੇ ਆਦਿਤਿਆ-ਐਲ1 ਪੁਲਾੜ ਯਾਨ ਨੂੰ ਸੂਰਜੀ ਕਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਲਈ ਅਤੇ ਐਲ-1 (Aditya-L1)  (ਸੂਰਜ-ਧਰਤੀ ਲੈਗਰੇਂਜੀਅਨ ਪੁਆਇੰਟ) ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L-1 ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ।

Exit mobile version