Aditya L-1

Aditya L1: ਆਦਿਤਿਆ ਐਲ-1 ਆਪਣੇ ਟੀਚੇ ਦੇ ਨਜ਼ਦੀਕ ਪਹੁੰਚਿਆ, ਮਿਸ਼ਨ ਲਈ 7 ਜਨਵਰੀ ਕਾਫ਼ੀ ਅਹਿਮ

ਚੰਡੀਗੜ੍ਹ, 25 ਨਵੰਬਰ 2023: ਸੂਰਜ ਦਾ ਅਧਿਐਨ ਕਰਨ ਲਈ ਭੇਜਿਆ ਗਿਆ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਆਦਿਤਿਆ ਐਲ-1 (Aditya L-1) ਆਪਣੇ ਅੰਤਿਮ ਪੜਾਅ ‘ਤੇ ਹੈ ਅਤੇ ਛੇਤੀ ਹੀ ਆਪਣੇ ਟੀਚੇ ‘ਤੇ ਪਹੁੰਚ ਜਾਵੇਗਾ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਹ ਜਾਣਕਾਰੀ ਦਿੱਤੀ ਹੈ। ਇਸਰੋ ਮੁਖੀ ਨੇ ਕਿਹਾ ਕਿ ਆਦਿਤਿਆ ਸਹੀ ਰਸਤੇ ‘ਤੇ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ 7 ਜਨਵਰੀ ਨੂੰ ਆਦਿਤਿਆ ਐਲ-1 ਆਪਣੀ ਅੰਤਿਮ ਚਾਲ ਪੂਰੀ ਕਰਕੇ ਐਲ1 ਪੁਆਇੰਟ ਵਿੱਚ ਦਾਖ਼ਲ ਹੋ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਆਦਿਤਿਆ L-1 (Aditya L-1) ਨੂੰ 2 ਸਤੰਬਰ 2023 ਨੂੰ ਸ਼੍ਰੀਹਰਿਕੋਟਾ, ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਆਦਿਤਿਆ ਐਲ1 ਪੁਲਾੜ ਯਾਨ ਲਗਭਗ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ 125 ਦਿਨਾਂ ਵਿੱਚ ਸੂਰਜ ਦੇ ਸਭ ਤੋਂ ਨੇੜੇ ਦੇ ਲਾਗਰੈਂਜੀਅਨ ਬਿੰਦੂ ਤੱਕ ਪਹੁੰਚੇਗਾ। ਆਦਿਤਿਆ L-1 ਲਗਰੈਂਜੀਅਨ ਬਿੰਦੂ ਤੋਂ ਸੂਰਜ ਦੀਆਂ ਤਸਵੀਰਾਂ ਲੈ ਕੇ ਧਰਤੀ ‘ਤੇ ਭੇਜੇਗਾ। ਆਦਿਤਿਆ ਐਲ1 ਦੀ ਮੱਦਦ ਨਾਲ, ਇਸਰੋ ਸੂਰਜ ਦੇ ਕਿਨਾਰਿਆਂ ‘ਤੇ ਹੋਣ ਵਾਲੀ ਹੀਟਿੰਗ ਦਾ ਅਧਿਐਨ ਕਰੇਗਾ ਅਤੇ ਸੂਰਜ ਦੇ ਕਿਨਾਰਿਆਂ ‘ਤੇ ਪੈਦਾ ਹੋਣ ਵਾਲੇ ਤੂਫਾਨਾਂ ਦੀ ਗਤੀ ਅਤੇ ਤਾਪਮਾਨ ਦੇ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ।

Scroll to Top