July 7, 2024 2:06 pm
Adhir Ranjan Chaudhary

ਅਧੀਰ ਰੰਜਨ ਚੌਧਰੀ ਨੂੰ ਮਿਲੀ ਰਾਹਤ, ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਮੁਅੱਤਲੀ ਰੱਦ

ਚੰਡੀਗੜ੍ਹ, 30 ਅਗਸਤ 2023: ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ (Adhir Ranjan Chaudhary) ‘ਤੇ ਲਗਾਈ ਗਈ ਮੁਅੱਤਲੀ ਨੂੰ ਹਟਾ ਦਿੱਤਾ ਜਾਵੇਗਾ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ, ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ।

ਉਨ੍ਹਾਂ ਨੂੰ ਮੌਨਸੂਨ ਸੈਸ਼ਨ ਦੇ ਆਖਰੀ ਦਿਨ 11 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ‘ਤੇ ਟਿੱਪਣੀ ਕਰਨ ਕਾਰਨ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਖ਼ਬਰ ਹੈ ਕਿ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਅਧੀਰ ਰੰਜਨ ਚੌਧਰੀ ਦੀ ਮੁਅੱਤਲੀ ਹਟਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਬਹੁਤ ਜਲਦੀ ਇਹ ਪ੍ਰਸਤਾਵ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜਿਆ ਜਾਵੇਗਾ। ਉਹ ਅਧੀਰ ਰੰਜਨ ਦੀ ਮੈਂਬਰਸ਼ਿਪ ਬਹਾਲ ਕਰਨਗੇ।

ਜਿਕਰਯੋਗ ਹੈ ਕਿ 10 ਅਗਸਤ ਨੂੰ ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ (Adhir Ranjan Chaudhary) ਨੇ ਕਿਹਾ ਸੀ-ਜਿੱਥੇ ਰਾਜਾ ਅੰਨ੍ਹਾ ਬੈਠਦਾ ਹੈ, ਉੱਥੇ ਦ੍ਰੋਪਦੀ ਦਾ ਚੀਰਹਰਣ ਹੁੰਦਾ ਹੈ। ਹਸਤੀਨਾਪੁਰ ਹੋਵੇ ਜਾਂ ਮਣੀਪੁਰ, ਹਸਤੀਨਾਪੁਰ ਅਤੇ ਮਣੀਪੁਰ ਵਿਚ ਕੋਈ ਫਰਕ ਨਹੀਂ ਹੈ। ਇਸ ਬਿਆਨ ਕਾਰਨ ਉਨ੍ਹਾਂ ‘ਤੇ ਕਾਰਵਾਈ ਕੀਤੀ ਗਈ ਸੀ |