ਅੰਮ੍ਰਿਤਸਰ, 29 ਦਸੰਬਰ 2023: ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਦੀ ਸੁਰੱਖਿਆ ਸੰਬੰਧੀ ਏਡੀਜੀਪੀ ਪੰਜਾਬ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ (ADGP Arpit Shukla) ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪਹੁੰਚੇ ਅਤੇ ਇਸ ਦੌਰਾਨ ਏਡੀਜੀਪੀ ਪੰਜਾਬ ਵੱਲੋਂ ਬੈਠਕ ਵੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਜੇਲ੍ਹਾਂ ਦੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਿਸ ਤਰਾਂ ਦੂਰ ਕੀਤਾ ਜਾ ਸਕਦਾ ਹੈ, ਉਸ ਨੂੰ ਲੈ ਕੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਪਰਾਧੀਆਂ ਦਾ ਟਰਾਇਲ ਕਿਸ ਤਰੀਕੇ ਤੇਜ਼ ਦੇ ਨਾਲ ਕਰਕੇ ਦੋਸ਼ੀਆਂ ਨੂੰ ਜਲਦ ਹੀ ਸਜ਼ਾ ਦਵਾਈ ਜਾਵੇ | ਉਸ ਦੇ ਲਈ ਵੀ ਗੱਲਬਾਤ ਕੀਤੀ ਜਾ ਰਹੀ ਅਤੇ ਜੇਲ੍ਹ ਅਧਿਕਾਰੀਆਂ ਦੀ ਬਣੀ ਕਮੇਟੀ ਦੇ ਸੁਝਾਅ ਵੀ ਲਏ ਜਾ ਰਹੇ ਹਨ ਜੋ ਪੰਜਾਬ ਸਰਕਾਰ ਅਤੇ ਹਾਈਕੋਰਟ ਨੂੰ ਭੇਜੇ ਜਾਣਗੇ |
ਉਹਨਾਂ (ADGP Arpit Shukla) ਨੇ ਕਿਹਾ ਕਿ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਤਾਂ ਜੈਮਰ ਲਗਾ ਚੁੱਕੇ ਹਾਂ ਹੋਰ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਛੇਤੀ ਜੈਮਰ ਲਗਾਏ ਜਾ ਰਹੇ ਆ ਤਾਂ ਜੋ ਕਿ ਜੇਲ੍ਹ ਦੇ ਅੰਦਰੋਂ ਚੱਲ ਰਹੀਆਂ ਫੋਨ ਕਾਲਾਂ ਨੂੰ ਰੋਕਿਆ ਜਾ ਸਕੇ | ਉਹਨਾਂ ਨੇ ਕਿਹਾ ਕਿ ਜੇਲ੍ਹਾਂ ਦੇ ਅੰਦਰੋਂ ਮਿਲ ਰਹੇ ਮੋਬਾਇਲ ਦੀ ਘਟਨਾ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਲਗਾਤਾਰ ਹੀ ਹਰ ਤਰੀਕੇ ਦੀਆਂ ਸੰਭਵ ਕੋਸ਼ਿਸ਼ਾਂ ਕਰ ਰਿਹਾ ਹੈ।