ਸਕੂਲਾਂ ਦੀ ਚੈਕਿੰਗ

ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਵੱਲੋਂ ਵਿਕਾਸ ਕਾਰਜਾਂ ਅਤੇ ਸਕੂਲਾਂ ਦੀ ਚੈਕਿੰਗ

ਐੱਸ.ਏ.ਐੱਸ ਨਗਰ, 18 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਪੇਂਡੂ ਖੇਤਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਦੇ ਆਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੀਤਿਕਾ ਸਿੰਘ (ADC Geetika Singh) ਵੱਲੋਂ ਅੱਜ ਗਰਾਮ ਪੰਚਾਇਤਾਂ ਵਿੱਚ ਵਿਕਾਸ ਦੇ ਕੰਮਾਂ ਦੀ ਚੈਕਿੰਗ ਕੀਤੀ ਗਈ।ਜਿਸ ਦੌਰਾਨ ਉਹਨਾਂ ਵੱਲੋਂ ਗਰਾਮ ਪੰਚਾਇਤ ਕੁਰੜੀ ਵਿੱਚ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਰੂਰਲ ਕੂਨੇਕਟੀਵਿਟੀ ਦੇ ਕੰਮ, ਗਰਾਮ ਪੰਚਾਇਤ ਬੜੀ ਵਿੱਚ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮ, ਗਰਾਮ ਪੰਚਾਇਤ ਸੈਣੀ ਮਾਜਰਾ ਅਤੇ ਗਰਾਮ ਪੰਚਾਇਤ ਤੰਗੋਰੀ ਵਿੱਚ ਸਕੂਲ ਦੇ ਕਮਰਿਆ ਦੀ ਨਵੀਂ ਉਸਾਰੀ ਦੀ ਵੀ ਚੈਕਿੰਗ ਕੀਤੀ ਗਈ।

ਉਹਨਾਂ ਵੱਲੋਂ ਸਬੰਧਤ ਅਧਿਕਾਰੀਆਂ/ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਮਗਨਰੇਗਾ ਸਕੀਮ ਅਧੀਨ ਸ਼ੁਰੂ ਕੀਤੇ ਗਏ ਕੰਮ ਨਿਰਧਾਰਤ ਸਮੇਂ ਵਿੱਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਕੰਮਲ ਕੀਤੇ ਜਾਣ।

ਉਨ੍ਹਾਂ (ADC Geetika Singh) ਇਸ ਮੌਕੇ ਪਿੰਡਾਂ ਵਿੱਚ ਸਾਫ਼ ਸਫਾਈ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਡੇਂਗੂ ਮੱਛਰ ਦੇ ਸੀਜ਼ਨ ਦੇ ਚਲਦਿਆਂ ਹਰ ਸ਼ੁੱਕਰਵਾਰ ਨੂੰ ਡਰਾਈ ਮਨਾਉਂਦਿਆਂ ਖੜ੍ਹੇ ਪਾਣੀ ਨੂੰ ਡੋਲ੍ਹਿਆ ਜਾਵੇ ਅਤੇ ਬਦਲਿਆ ਜਾਵੇ, ਜਿਨ੍ਹਾਂ ਵਿਚ ਕੂਲਰ ਦਾ ਪਾਣੀ, ਗਮਲਿਆਂ ਦਾ ਪਾਣੀ ਆਦਿ ਸ਼ਾਮਿਲ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਛੱਪੜਾਂ ਵਿੱਚ ਕਾਲਾ ਤੇਲ ਜਾਂ ਗੰਬੂਸੀਆਂ ਮੱਛੀ ਛੱਡੀ ਜਾਵੇ। ਇਸ ਤੋਂ ਇਲਾਵਾ ਫੌਗਿੰਗ ਵੀ ਨਿਯਮਿਤ ਰੂਪ ਚ ਕਰਵਾਈ ਜਾਵੇ।

Scroll to Top