Voter Awareness Campaign

ADC ਵਿਰਾਜ ਤਿੜਕੇ ਵੱਲੋਂ PNB ਮੋਹਾਲੀ ਦੀ DAC ਬ੍ਰਾਂਚ ਤੋਂ ਬੈਂਕ ਗ੍ਰਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਐਸ.ਏ.ਐਸ.ਨਗਰ, 24 ਅਪ੍ਰੈਲ, 2024: ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀਮਤੀ ਆਸ਼ਿਕਾ ਜੈਨ ਦੀਆਂ ਹਦਾਇਤਾਂ ‘ਤੇ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਵੱਖ-ਵੱਖ ਬੈਂਕਾਂ ਵਿੱਚ ਸਵੀਪ ਤਹਿਤ ਮੈਗਾ ਵੋਟਰ ਜਾਗਰੂਕਤਾ ਮੁਹਿੰਮ (Voter Awareness Campaign) ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਬੈਂਕ, ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਮੋਹਾਲੀ ਤੋਂ ਏ ਡੀ ਸੀ (ਜ) ਵਿਰਾਜ ਐਸ ਤਿੜਕੇ ਨੇ ਸਟਿੱਕਰ/ਪੋਸਟਰ ਮੁਹਿੰਮ ਚਲਾ ਕੇ ਕੀਤੀ, ਜੋ ਕਿ ਮੁਹਾਲੀ ਜ਼ਿਲ੍ਹੇ ਦੇ ਸਾਰੇ ਏ ਟੀ ਐਮਜ਼ ਤੇ ਲਾਏ ਜਾਣਗੇ।

ਇਸ ਤੋਂ ਇਲਾਵਾ ਪਾਸ ਬੁੱਕ ਅਤੇ ਬੈਂਕ ਫਾਰਮਾਂ ‘ਤੇ ਇਲੈਕਸ਼ਨ ਮਾਸਕੌਟ-ਸ਼ੇਰਾ ਵਾਲੇ ਸੰਦੇਸ਼ਾਂ ਦੀ ਮੋਹਰ ਵੀ ਲਾਈ ਜਾਵੇਗੀ। ਇਸ ਸਮਾਗਮ ਵਿੱਚ ਡਿਪਟੀ ਸਰਕਲ ਹੈੱਡ ਪੀਐਨਬੀ ਸੰਜੀਤ ਕੌਂਡਲ, ਲੀਡ ਜ਼ਿਲ੍ਹਾ ਮੈਨੇਜਰ ਮੁਹਾਲੀ ਐਮ ਕੇ ਭਾਰਦਵਾਜ ਅਤੇ ਬਰਾਂਚ ਮੈਨੇਜਰ ਸੁਮਨ ਸਹਿਗਲ ਤੋਂ ਇਲਾਵਾ ਸਵੀਪ ਟੀਮ ਮੁਹਾਲੀ ਚੋਂ ਸੰਜੇ ਕੁਮਾਰ ਚੋਣ ਤਹਿਸੀਲਦਾਰ ਅਤੇ ਗੁਰਬਖਸ਼ੀਸ਼ ਸਿੰਘ ਜ਼ਿਲ੍ਹਾ ਨੋਡਲ ਅਫਸਰ ਸਵੀਪ ਗਤੀਵਿਧੀਆਂ ਵੀ ਮੌਜੂਦ ਸਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਆਗਾਜ਼ ਹੋ ਚੁੱਕਾ ਹੈ ਅਤੇ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ 01 ਜੂਨ 2024 ਨੂੰ ਆਪਣੀ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ​​ਕਰਕੇ ਸਤਿਕਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿਸਟਮੈਟਿਕ ਵੋਟਰ ਐਜੂਕੇਸ਼ਨ ਤੇ ਇਲੈਕਟਰ ਪਾਰਟੀਸਿਪੇਸ਼ਨ ਤਹਿਤ ਕਈ ਜਾਗਰੂਕਤਾ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ (Voter Awareness Campaign) ਕਰਨ ਲਈ ਜ਼ਿਲ੍ਹੇ ਪਹਿਲਾਂ ਹੀ ਸਫਲਤਾਪੂਰਵਕ ਸ਼ੁਰੂ ਕੀਤੀਆਂ ਜਾ ਚੁੱਕੀ ਹਨ। ਕਿਉਂਕਿ ਬੈਂਕਾਂ ਕੋਲ ਗਾਹਕਾਂ ਦੀ ਵੱਡੀ ਗਿਣਤੀ ਹੈ, ਇਸ ਲਈ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕ ਕਰਕੇ ਸਵੀਪ ਗਤੀਵਿਧੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਡੀ ਏ ਸੀ ਬਰਾਂਚ ਵਿਖੇ ਮੁੱਖ ਸਮਾਗਮ ਤੋਂ ਇਲਾਵਾ ਬੈਂਕ ਆਫ਼ ਬੜੌਦਾ ਫੇਜ਼ 9, ਮੁਹਾਲੀ, ਬੈਂਕ ਆਫ਼ ਇੰਡੀਆ ਫੇਜ਼ 9, ਮੋਹਾਲੀ, ਯੂਨੀਅਨ ਬੈਂਕ ਆਫ ਇੰਡੀਆ ਫੇਜ਼ 5, ਮੁਹਾਲੀ, ਯੂਕੋ ਬੈਂਕ ਫੇਜ਼ 1, ਮੋਹਾਲੀ ਅਤੇ ਸਹਿਕਾਰੀ ਬੈਂਕ ਫੇਜ਼ 2, ਮੋਹਾਲੀ ਵਿਖੇ ਜ਼ਿਲ੍ਹਾ ਸਵੀਪ ਟੀਮ ਦੁਆਰਾ ਅਜਿਹੇ ਸਮਾਗਮ ਕਰਵਾਏ ਗਏ ਹਨ। ਇਸ ਮੌਕੇ ਇਨ੍ਹਾਂ ਬੈਂਕਾਂ ਦੇ ਅਧਿਕਾਰੀ ਹਿਤੇਸ਼ ਸ਼ਰਮਾ ਚੀਫ ਮੈਨੇਜਰ, ਮਿਤਾਕਸ਼ਰਾ ਨੇਗੀ ਬ੍ਰਾਂਚ ਮੈਨੇਜਰ, ਦੀਪਿਕਾ ਸਿੰਘ ਬ੍ਰਾਂਚ ਮੈਨੇਜਰ, ਪ੍ਰਭਜੀਤ ਕੌਰ ਬ੍ਰਾਂਚ ਮੈਨੇਜਰ, ਸਹਿਕਾਰੀ ਬੈਂਕ ਦੇ ਐਮਡੀ ਰਣਜੀਤ ਸਿੰਘ, ਡੀਐਮ ਗੁਰਪ੍ਰੀਤ ਸਿੰਘ, ਬਰਾਂਚ ਮੈਨੇਜਰ ਹਰਿੰਦਰਪ੍ਰੀਤ ਕੌਰ ਅਤੇ ਡੀਸੀਓ ਤੇਜਿੰਦਰ ਸਿੰਘ ਹਾਜ਼ਰ ਸਨ।

ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 481 ਬੈਂਕ ਬ੍ਰਾਂਚਾਂ ਅਤੇ 450 ਦੇ ਕਰੀਬ ਏ.ਟੀ.ਐਮ ਹਨ, ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਅਤੇ ਸਟਿੱਕਰ ਚਿਪਕਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਕੋਲ ਬਹੁਤ ਵੱਡਾ ਗਾਹਕ ਅਧਾਰ ਹੈ ਜੋ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ।

Scroll to Top