ਰੂਪੀ ਗਿੱਲ

ਅਦਾਕਾਰਾ ਰੂਪੀ ਗਿੱਲ ਵੱਲੋਂ ਆਪਣਾ ਪਹਿਲਾ ਫਿਲਮਫੇਅਰ ਪੁਰਸਕਾਰ ਪੱਟੀ ਦੇ ਲੋਕਾਂ ਨੂੰ ਸਮਰਪਿਤ

ਪੱਟੀ, 05 ਫਰਵਰੀ 2026: ਪੰਜਾਬ ਫਿਲਮ ਅਦਾਕਾਰਾ ਰੂਪੀ ਗਿੱਲ ਨੇ ਬੀਬੀ ਰਜਨੀ ਜੀ ਦੀ ਸੋਚ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ | ਇਸਦੇ ਨਾਲ ਹੀ ਪੱਟੀ ਦੇ ਲੋਕਾਂ ਨੂੰ ਆਪਣਾ “ਪਹਿਲਾ ਫਿਲਮਫੇਅਰ ਪੁਰਸਕਾਰ” ਭੇਂਟ ਕੀਤਾ।

ਰੂਪੀ ਗਿੱਲ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹਮੇਸ਼ਾ ਇਹ ਗੱਲ ਸੁਣ-ਸੁਣ ਕੇ ਵੱਡੇ ਹੋਏ ਹਾਂ ਕਿ ਪਾਣੀ ਅਤੇ ਮਿੱਟੀ ਦਾ ਇਨਸਾਨ ਦੇ ਕਿਰਦਾਰ ‘ਤੇ ਡੂੰਘਾ ਅਸਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਬੀਬੀ ਰਜਨੀ ਜੀ ਫਿਲਮ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਇਹ ਸਿਰਫ਼ ਫਿਲਮ ਲਈ ਨਹੀਂ ਸੀ, ਇਹ ਇੱਕ ਸੋਚ ਸੀ ਜੋ ਫਿਲਮ ਦਰਸਾਉਂਦੀ ਹੈ।

ਅੱਜ, ਮੈਂ ਬੀਬੀ ਰਜਨੀ ਫਿਲਮ ਤੋਂ ਮਿਲਿਆ ਫਿਲਮਫੇਅਰ ਪੁਰਸਕਾਰ ਆਪਣੇ ਪੱਟੀ ਦੇ ਲੋਕਾਂ ਨੂੰ ਸਮਰਪਿਤ ਕਰਦੀ ਹਾਂ | ਅੱਜ, ਮੈਨੂੰ ਸੱਚਮੁੱਚ ਅਹਿਸਾਸ ਹੋਇਆ ਹੈ ਕਿ ਇਹ ਪੁਰਸਕਾਰ ਸਿਰਫ਼ ਮੇਰਾ ਨਹੀਂ ਹੈ, ਇਹ ਮੇਰੇ ਪੱਟੀ ਦੀ ਧਰਤੀ ਅਤੇ ਮੇਰੇ ਪੱਟੀ ਦੇ ਲੋਕਾਂ ਦਾ ਹੈ|

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਮਿਲ ਕੇ ਬੀਬੀ ਰਜਨੀ ਜੀ ਦੇ ਵਿਚਾਰਾਂ, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ‘ਚ ਅਪਣਾ ਸਕੀਏ | ਕਿਉਂਕਿ ਇਹੀ ਸੋਚ ਨਾ ਸਿਰਫ਼ ਇੱਕ ਵਿਅਕਤੀ ਨੂੰ ਸਫਲ ਬਣਾਉਂਦੀ ਹੈ, ਸਗੋਂ ਇੱਕ ਮਨੁੱਖ ਵੀ ਬਣਾਉਂਦੀ ਹੈ।

Read More: Dalai Lama: ਦਲਾਈ ਲਾਮਾ ਨੇ ਜਿੱਤਿਆ ਆਪਣਾ ਪਹਿਲਾ ਗ੍ਰੈਮੀ ਪੁਰਸਕਾਰ, ਜਾਣੋ ਕਿਸ ਸ਼੍ਰੇਣੀ ‘ਚ ਮਿਲਿਆ ਪੁਰਸਕਾਰ ?

ਵਿਦੇਸ਼

Scroll to Top