ਮਨੋਰੰਜਨ, 18 ਸਤੰਬਰ 2025: Kalki 2898 AD Sequel: ਐਟਲੀ ਅਤੇ ਅੱਲੂ ਅਰਜੁਨ ਦੀ ਫਿਲਮ A22 x A6 ਲਈ ਖ਼ਬਰਾਂ ‘ਚ ਰਹੀ ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਨੂੰ ਲੈ ਕੇ ਹੁਣ ਇੱਕ ਮਹੱਤਵਪੂਰਨ ਖ਼ਬਰ ਦਾ ਸਾਹਮਣਾ ਆਈ ਹੈ। ਦੀਪਿਕਾ ਨੂੰ ਕੰਮ ਦੇ ਘੰਟਿਆਂ ਅਤੇ ਮਿਹਨਤਾਨੇ ਨੂੰ ਲੈ ਕੇ ਸੰਦੀਪ ਰੈੱਡੀ ਵਾਂਗਾ ਦੀ “ਸਪਿਰਿਟ” ਤੋਂ ਬਾਹਰ ਕਰ ਦਿੱਤਾ ਗਿਆ ਸੀ, ਹੁਣ ਇੱਕ ਹੋਰ ਵੱਡੀ ਫਿਲਮ, “ਕਲਕੀ 2898 ਏਡੀ” ਦਾ ਸੀਕਵਲ ਤੋਂ ਬਾਹਰ ਕਰ ਦਿੱਤਾ ਹੈ। ਨਿਰਮਾਤਾਵਾਂ ਨੇ ਖੁਦ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ।
ਅੱਜ ਵੈਜਯੰਤੀ ਮੂਵੀਜ਼ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਇੱਕ ਬਿਆਨ ਰਾਹੀਂ ਐਲਾਨ ਕੀਤਾ ਕਿ ਦੀਪਿਕਾ ਪਾਦੁਕੋਣ (Deepika Padukone) ਹੁਣ ਕਲਕੀ ਦੇ ਸੀਕਵਲ ਦਾ ਹਿੱਸਾ ਨਹੀਂ ਹੈ। ਪੋਸਟ ‘ਚ ਲਿਖਿਆ ਕਿ “ਇਹ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ ਦੀਪਿਕਾ ਪਾਦੁਕੋਣ ‘ਕਲਕੀ 2898 ਏਡੀ’ ਦੇ ਆਉਣ ਵਾਲੇ ਸੀਕਵਲ ਦਾ ਹਿੱਸਾ ਨਹੀਂ ਹੋਵੇਗੀ।
ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਪਹਿਲੀ ਫਿਲਮ ਬਣਾਉਣ ਦੇ ਲੰਬੇ ਸਫ਼ਰ ਦੇ ਬਾਵਜੂਦ, ਅਸੀਂ ਆਪਣੀ ਸਾਂਝੇਦਾਰੀ ਜਾਰੀ ਨਹੀਂ ਰੱਖ ਸਕੇ। ‘ਕਲਕੀ 2898 ਏਡੀ’ ਵਰਗੀ ਫਿਲਮ ਉਸ ਵਚਨਬੱਧਤਾ ਅਤੇ ਹੋਰ ਵੀ ਬਹੁਤ ਕੁਝ ਦੀ ਹੱਕਦਾਰ ਹੈ। ਅਸੀਂ ਉਸ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ‘ਚ ਸ਼ੁਭਕਾਮਨਾਵਾਂ ਦਿੰਦੇ ਹਾਂ।”
Read More: ਭਲਕੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ Kalki 2898 AD, ਟਿਕਟਾਂ ਦੀ ਬੁਕਿੰਗ ਨੇ ਤੋੜੇ ਰਿਕਾਰਡ