Chhawa

ਅਦਾਕਾਰ ਵਿੱਕੀ ਕੌਸ਼ਲ ਤੇ ਰਸ਼ਮੀਕਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਫਿਲਮ ‘Chhawa’ ਦੇ ਪ੍ਰਚਾਰ ‘ਚ ਰੁੱਝੇ

ਚੰਡੀਗੜ੍ਹ, 11 ਜਨਵਰੀ 2025: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ ‘ਛਾਵਾ’ (Film Chhawa) ਦੇ ਪ੍ਰਚਾਰ ‘ਚ ਰੁੱਝੇ ਹੋਏ ਹਨ। ਅਦਾਕਾਰ ਬੀਤੇ ਦਿਨ ਗੋਲਡਨ ਸਿਟੀ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

ਤਸਵੀਰਾਂ ‘ਚ ਰਸ਼ਮੀਕਾ ਅਤੇ ਵਿੱਕੀ ਕੌਸ਼ਲ ਨੂੰ ਹਰਿਮੰਦਰ ਸਾਹਿਬ ਦੇ ਕੈਂਪਸ ‘ਚ ਖੜ੍ਹੇ ਦੇਖਿਆ ਗਿਆ। ਲੱਤ ਦੀ ਸੱਟ ਕਾਰਨ ਰਸ਼ਮੀਕਾ ਨੂੰ ਵ੍ਹੀਲ ਚੇਅਰ ‘ਤੇ ਬੈਠਾ ਦੇਖਿਆ ਗਿਆ। ਵਿੱਕੀ ਕੌਸ਼ਲ ਨੂੰ ਚਿੱਟਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ ਅਤੇ ਸਿਰ ‘ਤੇ ਪੱਗ ਬੰਨ੍ਹੀ ਹੋਈ ਸੀ। ਜਦੋਂ ਕਿ, ਰਸ਼ਮੀਕਾ ਗੁਲਾਬੀ ਰੰਗ ਦੇ ਸੂਟ-ਸਲਵਾਰ ਪਾਇਆ ਹੋਇਆ ਸੀ |

ਰਸ਼ਮੀਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ਸੈਕਸ਼ਨ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ‘ਚ ਉਹ ਵਿੱਕੀ ਕੌਸ਼ਲ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਸੀ। ਇਸ ਤੋਂ ਪਹਿਲਾਂ, ਵਿੱਕੀ ਕੌਸ਼ਲ ‘ਛਾਵਾ’ (Film Chhawa) ਦੇ ਪ੍ਰਮੋਸ਼ਨ ਲਈ ਪਟਨਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਆਪਣੀ ਮਨਪਸੰਦ ਲਿੱਟੀ ਚੋਖਾ ਦਾ ਆਨੰਦ ਮਾਣਿਆ।

ਵਿੱਕੀ ਕੌਸ਼ਲ ਨੇ ਫਿਲਮ ਛਤਰਪਤੀ ਸੰਭਾਜੀ ਮਹਾਰਾਜ ਦਾ ਕਿਰਦਾਰ ਨਿਭਾਇਆ ਹੈ | ਵਜਦੋਂ ਕਿ, ਰਸ਼ਮਿਕਾ ਰਾਣੀ ਯੇਸੂਬਾਈ ਦੀ ਭੂਮਿਕਾ ‘ਚ ਨਜ਼ਰ ਆਵੇਗੀ ਅਤੇ ਅਕਸ਼ੇ ਖੰਨਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਵਿੱਕੀ, ਰਸ਼ਮਿਕਾ ਅਤੇ ਅਕਸ਼ੈ ਖੰਨਾ ਦੇ ਨਾਲ-ਨਾਲ ਆਸ਼ੂਤੋਸ਼ ਰਾਣਾ, ਹੰਬੀਰਾਓ ਮੋਹਿਤੇ, ਦਿਵਿਆ ਦੱਤਾ ਸੋਇਰਾਬਾਈ ਅਤੇ ਡਾਇਨਾ ਪੈਂਟੀ ਮੁੱਖ ਭੂਮਿਕਾਵਾਂ ‘ਚ ਹਨ।

Read More: Katrina-Vicky Anniversary: ਕੈਟਰੀਨਾ ਕੈਫ ਵਿੱਕੀ ਕੌਸ਼ਲ ਦੇ ਵਿਆਹ ਨੂੰ ਪੂਰਾ ਹੋਇਆ ਇੱਕ ਸਾਲ , fans ਦੇ ਰਹੇ ਵਧਾਈਆਂ

Scroll to Top