ਸੁਨੀਲ ਦੱਤ (Sunil Dutt) ਦਾ ਜਨਮ 06 ਜੂਨ 1929 ਨੂੰ ਵੰਡ ਤੋਂ ਪਹਿਲਾਂ ਪੰਜਾਬ ਰਾਜ ਦੇ ਜਿਹਲਮ ਜ਼ਿਲ੍ਹੇ ਦੇ ਪਿੰਡ ਖੁਰਦੀ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਕਾਫ਼ੀ ਗਰੀਬ ਸੀ, ਜਿਸ ਕਾਰਨ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਪੰਜ ਸਾਲ ਦੀ ਉੱਮਰ ‘ਚ ਸੁਨੀਲ ਦੱਤ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ |
ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਉੱਚ ਸਿੱਖਿਆ ਲਈ ਜੈ ਹਿੰਦ ਕਾਲਜ, ਮੁੰਬਈ ਵਿੱਚ ਦਾਖਲਾ ਲਿਆ। ਪਰ ਸੁਨੀਲ ਦੱਤ ਕੋਲ ਮੁੰਬਈ ਰਹਿਣ ਲਈ ਪੈਸੇ ਨਹੀਂ ਸਨ। ਜਿਸ ਤੋਂ ਬਾਅਦ ਉਹ ਨੌਕਰੀ ਲੱਭਣ ਲੱਗਾ। ਇਸ ਦੌਰਾਨ ਉਸ ਨੂੰ ਬੱਸ ਕੰਡਕਟਰ ਦੀ ਨੌਕਰੀ ਮਿਲ ਗਈ। ਅਜਿਹੇ ‘ਚ ਸੁਨੀਲ ਦੱਤ ਨੇ ਆਪਣੇ ਖਰਚੇ ਪੂਰੇ ਕਰਨ ਲਈ ਬੱਸ ਕੰਡਕਟਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਹ ਨੌਕਰੀ ਕੁਝ ਸਮੇਂ ਲਈ ਹੀ ਸੀ। ਇਸ ਤੋਂ ਬਾਅਦ ਉਹ ਇੱਕ ਰੇਡੀਓ ਜੌਕੀ ਬਣ ਗਿਆ ਅਤੇ ਰੇਡੀਓ ਸੀਲੋਨ ਵਿੱਚ ਇੱਕ ਘੋਸ਼ਣਾਕਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਦੌਰਾਨ ਉਨ੍ਹਾਂ ਦੇ ਮਨ ‘ਚ ਅਦਾਕਾਰ ਬਣਨ ਦਾ ਸੁਪਨਾ ਉੱਭਰ ਰਿਹਾ ਸੀ।
ਪਰ ਉਨ੍ਹਾਂ ਦੀ ਕਿਸਮਤ ਉਦੋਂ ਚਮਕੀ ਜਦੋਂ 1955 ‘ਚ ਸੁਨੀਲ ਦੱਤ ਨੂੰ ਆਪਣੀ ਪਹਿਲੀ ਫਿਲਮ ‘ਰੇਲਵੇ ਪਲੇਟਫਾਰਮ’ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਸੁਨੀਲ ਦੱਤ ਨੇ 1958 ਵਿੱਚ ਮਦਰ ਇੰਡੀਆ ਕੋ-ਸਟਾਰ ਨਰਗਿਸ ਦੇ ਛੋਟੇ ਬੇਟੇ ਦਾ ਕਿਰਦਾਰ ਨਿਭਾਇਆ ਸੀ ਤੇ ਸੈੱਟ ‘ਤੇ ਇੱਕ ਹਾਦਸਾ ਹੋਣ ਤੋਂ ਬਾਅਦ ਦੱਤ ਨੇ ਨਰਗਿਸ ਨੂੰ ਅੱਗ ਤੋਂ ਬਚਾਇਆ ਸੀ ਤੇ ਉਹ ਨਰਗਿਸ ਲਈ ਅਸਲ ਜ਼ਿੰਦਗੀ ‘ਚ ਵੀ ਹੀਰੋ ਬਣ ਗਏ ਸੀ ਤੇ ਬਾਅਦ ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਗਏ |
ਸੁਨੀਲ ਦੱਤ (Sunil Dutt) ਇੱਕ ਅਦਾਕਾਰ, ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਸਿਆਸਤਦਾਨ ਸਨ। ਦੱਤ ਨੂੰ 1968 ਵਿੱਚ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ, ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਸੁਨੀਲ ਦੱਤ ਨੇ 1955 ਵਿੱਚ ਬਾਲੀਵੁੱਡ ‘ਚ ਫਿਲਮ ਰੇਲਵੇ ਪਲੇਟਫਾਰਮ’ ਨਾਲ ਸ਼ੁਰੂਆਤ ਕੀਤੀ। ਉਹਨਾਂ ਨੇ (1956) ‘ਚ ਰਾਸਤਾ ਅਤੇ (1957) ਮਦਰ ਇੰਡੀਆ ਵਰਗੀਆਂ ਬਿਹਤਰੀਨ ਫ਼ਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ ਅਤੇ 48 ਸਾਲਾਂ ਦੇ ਕਰੀਅਰ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਕੀਤੀਆਂ।
ਨਰਗਿਸ ਤੇ ਦੱਤ ਦੇ ਤਿੰਨ ਬੱਚੇ ਸਨ ਸੰਜੇ ਦੱਤ, ਨਮਰਤਾ ਦੱਤ ਤੇ ਪ੍ਰਿਆ ਦੱਤ | 1984 ਵਿੱਚ ਸੁਨੀਲ ਦੱਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਮੁੰਬਈ ਉੱਤਰੀ ਪੱਛਮੀ ਹਲਕੇ ਤੋਂ ਪੰਜ ਵਾਰ ਭਾਰਤ ਦੀ ਸੰਸਦ ਲਈ ਚੁਣੇ ਗਏ । ਉਹ ਮਨਮੋਹਨ ਸਿੰਘ ਸਰਕਾਰ (2004-2005) ਵਿੱਚ ਯੂਥ ਅਫੇਅਰ ਐਂਡ ਸਪੋਸਰਟ ਮਨਿਸਟਰ ਰਹੇ | 25 ਮਈ 2005 ‘ਚ ਸੁਨੀਲ ਦੱਤ ਦੀ ਦਿੱਲ ਦੌਰਾ ਪੈਣ ਕਾਰਨ ਮੌਤ ਹੋ ਗਈ |