Mithun Chakraborty

Dadasaheb Phalke Award: ਅਦਾਕਾਰ ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

ਚੰਡੀਗੜ੍ਹ, 30 ਸਤੰਬਰ 2024: ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty) ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ (Dadasaheb Phalke Award) ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਟਵੀਟ ਕਰਕੇ ਦਿੱਤੀ ਹੈ। ਮਿਥੁਨ ਨੂੰ ਇਹ ਪੁਰਸਕਾਰ ਨੈਸ਼ਨਲ ਫਿਲਮ ਪੁਰਸਕਾਰ ਸਮਾਗਮ ‘ਚ ਦਿੱਤਾ ਜਾਵੇਗਾ। ਇਹ ਪੁਰਸਕਾਰ 8 ਅਕਤੂਬਰ ਨੂੰ 70ਵੇਂ ਨੈਸ਼ਨਲ ਫਿਲਮ ਪੁਰਸਕਾਰ ਸਮਾਗਮ ਦੌਰਾਨ ਦਿੱਤਾ ਜਾਵੇਗਾ।

ਅਸ਼ਵਿਨੀ ਵੈਸ਼ਨਵ ਨੇ ਟਵੀਟ ‘ਚ ਲਿਖਿਆ ਹੈ, ‘ਮਿਥੁਨ ਚੱਕਰਵਰਤੀ ਦੀ ਕਮਾਲ ਦੀ ਸਿਨੇਮਿਕ ਯਾਤਰਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੂੰ ਇਹ ਸਨਮਾਨ ਭਾਰਤੀ ਸਿਨੇਮਾ ‘ਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਅਦਾਕਾਰ ਲਈ ਇਸ ਵੱਕਾਰੀ ਪੁਰਸਕਾਰ ਦਾ ਐਲਾਨ ਹੋਣ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ।

ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty) ਸਿਰਫ ਐਕਟਿੰਗ ਹੀ ਨਹੀਂ ਸਗੋਂ ਐਕਸ਼ਨ ਅਤੇ ਡਾਂਸਿੰਗ ‘ਚ ਵੀ ਮਾਹਰ ਹਨ। ਮਿਥੁਨ ਨੇ ਵੱਖ-ਵੱਖ ਭਾਸ਼ਾਵਾਂ ਜਿਵੇਂ ਕਿ ਬੰਗਾਲੀ, ਹਿੰਦੀ, ਉੜੀਆ, ਭੋਜਪੁਰੀ, ਤਾਮਿਲ, ਤੇਲਗੂ, ਕੰਨੜ ਅਤੇ ਪੰਜਾਬੀ ‘ਚ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੀ ਬਾਲੀਵੁੱਡ ਡੈਬਿਊ ਫਿਲਮ ਦੋ ਅੰਜਾਨੇ ਸੀ। ਇਸ ਫਿਲਮ ‘ਚ ਉਨ੍ਹਾਂ ਦਾ ਬਹੁਤ ਛੋਟਾ ਰੋਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੇਰੇ ਪਿਆਰ ਮੇਂ, ਪ੍ਰੇਮ ਵਿਵਾਹ, ਹਮ ਪਾਂਚ, ਡਿਸਕੋ ਡਾਂਸਰ, ਹਮ ਸੇ ਹੈ ਜ਼ਮਾਨਾ, ਘਰ ਏਕ ਮੰਦਰ, ਅਗਨੀਪਥ, ਤਿਤਲੀ, ਗੋਲਮਾਲ 3, ਖਿਲਾੜੀ 786 ਅਤੇ ਦ ਤਾਸ਼ਕੰਦ ਫਾਈਲਾਂ ‘ਚ ਕੰਮ ਕੀਤਾ।

ਅਦਾਕਾਰੀ ਤੋਂ ਇਲਾਵਾ ਮਿਥੁਨ ਚੱਕਰਵਰਤੀ ਨੇ ਮਾਰਸ਼ਲ ਆਰਟ ‘ਚ ਮਾਹਰ ਸਿਖਲਾਈ ਲਈ ਹੈ ਅਤੇ ਬਲੈਕ ਬੈਲਟ ਵੀ ਹੈ। ਮਿਥੁਨ 80 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਰਹੇ ਹਨ। ਉਨ੍ਹਾਂ ਨੇ ਹਿੰਦੀ ਫ਼ਿਲਮਾਂ ‘ਚ ਡਾਂਸ ਨੂੰ ਨਵੀਂ ਪਛਾਣ ਦਿੱਤੀ। ਇੱਕ ਸਮਾਂ ਸੀ ਜਦੋਂ ਮਿਥੁਨ ਦੇ ਡਾਂਸ ਕਾਰਨ ਹੀ ਇਹ ਫਿਲਮ ਹਿੱਟ ਹੋ ਗਈ ਸੀ।

Scroll to Top