ਚੰਡੀਗੜ੍ਹ, 05 ਅਪ੍ਰੈਲ 2025: ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ (Manoj Kumar) ਦਾ ਅੱਜ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਜੁਹੂ, ਮੁੰਬਈ ਸਥਿਤ ਪਵਨਹੰਸ ਦੇ ਸ਼ਮਸ਼ਾਨਘਾਟ ਲਿਆਂਦਾ ਗਿਆ। ਜਿੱਥੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ।
ਜਿਕਰਯੋਗ ਹੈ ਕਿ ਮਨੋਜ ਕੁਮਾਰ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਆਖਰੀ ਸਾਹ ਲਿਆ। ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾਉਣ ਲਈ ਉਸਨੂੰ ਭਾਰਤ ਕੁਮਾਰ ਵਜੋਂ ਵੀ ਜਾਣਿਆ ਜਾਂਦਾ ਹੈ। ਮਨੋਜ ਕੁਮਾਰ ਦੀ ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਐਂਬੂਲੈਂਸ ‘ਤੇ ਅਦਾਕਾਰ ਦੀ ਇੱਕ ਪੁਰਾਣੀ ਫੋਟੋ ਲਗਾਈ ਗਈ।
ਮਨੋਜ ਕੁਮਾਰ (Manoj Kumar) ਦੇ ਅੰਤਿਮ ਸਸਕਾਰ ‘ਚ ਬਾਲੀਵੁੱਡ ਦੀਆਂ ਕਈਂ ਹਸਤੀਆਂ ਪਹੁੰਚੀਆਂ ਅਤੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਂਟ ਕੀਤੀ | ਅਦਾਕਾਰ ਪ੍ਰੇਮ ਚੋਪੜਾ ਨੇ ਕਿਹਾ, “ਅਸੀਂ ਸ਼ੁਰੂ ਤੋਂ ਹੀ ਇਕੱਠੇ ਸੀ। ਇਹ ਇੱਕ ਸ਼ਾਨਦਾਰ ਸਫ਼ਰ ਸੀ। ਸਾਰਿਆਂ ਨੂੰ ਉਸ ਨਾਲ ਕੰਮ ਕਰਨ ਦਾ ਫਾਇਦਾ ਹੋਇਆ। ਮੈਨੂੰ ਵੀ ਮਨੋਜ ਕੁਮਾਰ ਤੋਂ ਬਹੁਤ ਕੁਝ ਮਿਲਿਆ। ਉਹ ਮੇਰਾ ਬਹੁਤ ਚੰਗਾ ਦੋਸਤ ਸੀ, ਸਗੋਂ ਮੈਂ ਇਹ ਕਹਿ ਸਕਦਾ ਹਾਂ ਕਿ ਉਹ ਮੇਰੇ ਸਭ ਤੋਂ ਚੰਗੇ ਦੋਸਤਾਂ ‘ਚੋਂ ਇੱਕ ਸੀ।”
ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਦੇ ਦੇਹਾਂਤ ‘ਤੇ, ਸੰਗੀਤਕਾਰ-ਗਾਇਕ ਅਨੂ ਮਲਿਕ ਨੇ ਕਿਹਾ, “ਉਨ੍ਹਾਂ ਨੇ ਜੋ ਵੀ ਫਿਲਮਾਂ ਬਣਾਈਆਂ ਹਨ, ਉਹ ਸਮਾਜ ਅਤੇ ਦੇਸ਼ ਦੇ ਭਲੇ ਲਈ ਬਣਾਈਆਂ ਹਨ। ਅਜਿਹੇ ਲੋਕ ਇਸ ਦੁਨੀਆਂ ‘ਤੇ ਵਾਰ-ਵਾਰ ਨਹੀਂ ਆਉਂਦੇ।”
ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਦੀ ਮੌਤ ‘ਤੇ, ਮਹਾਰਾਸ਼ਟਰ ਦੇ ਮੰਤਰੀ ਪ੍ਰਤਾਪ ਸਰਨਾਇਕ ਨੇ ਕਿਹਾ, “ਮਨੋਜ ਕੁਮਾਰ ਵਰਗੇ ਕਲਾਕਾਰ ਹੁਣ ਇੰਡਸਟਰੀ ‘ਚ ਨਹੀਂ ਮਿਲਣਗੇ। ਮੈਂ ਬਚਪਨ ਤੋਂ ਹੀ ਉਨ੍ਹਾਂ ਦਾ ਪ੍ਰਸ਼ੰਸਕ ਰਿਹਾ ਹਾਂ… ਸਾਡਾ ਪਰਿਵਾਰਕ ਰਿਸ਼ਤਾ ਹੈ।”
Read More: ਭਾਰਤੀ ਫਿਲਮ ਇਤਿਹਾਸ ਦੇ ਸੁਨਹਿਰੀ ਪਾਤਰ ਮਨੋਜ ਕੁਮਾਰ ਦੀ ਬੇਮਿਸਾਲ ਕਹਾਣੀ