ਅਦਾਕਾਰ ਅਤੇ ਸਿਆਸਤਦਾਨ ਮਿਥੁਨ ਚੱਕਰਵਰਤੀ BMC ਜਾਰੀ ਕੀਤਾ ਨੋਟਿਸ, ਜਾਣੋ ਮਾਮਲਾ

18 ਮਈ 2025: ਅਦਾਕਾਰ ਅਤੇ ਸਿਆਸਤਦਾਨ ਮਿਥੁਨ (Actor and politician Mithun Chakraborty) ਚੱਕਰਵਰਤੀ ਨੂੰ ਹਾਲ ਹੀ ਵਿੱਚ ਬੀਐਮਸੀ (ਬ੍ਰਹਿਨਮੁੰਬਈ ਨਗਰ ਨਿਗਮ) ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਦੋਸ਼ ਹਨ ਕਿ ਮਿਥੁਨ ਚੱਕਰਵਰਤੀ ਨੇ ਮਲਾਡ ਵਿੱਚ ਇੱਕ ਪਲਾਟ ‘ਤੇ ਗੈਰ-ਕਾਨੂੰਨੀ ਨਿਰਮਾਣ ਕੀਤਾ ਹੈ। ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਜਾਇਦਾਦ ਮਾਲਕ ਵੱਲੋਂ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਹੈ ਤਾਂ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਮਿਥੁਨ ਨੇ ਇਨ੍ਹਾਂ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

10 ਮਈ ਨੂੰ, ਨਗਰ ਨਿਗਮ ਨੇ 101 ਜਾਇਦਾਦਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਗੈਰ-ਕਾਨੂੰਨੀ ਹਨ। ਇਨ੍ਹਾਂ ਵਿੱਚ ਮਲਾਡ ਦੇ ਏਰੰਗਲ ਪਿੰਡ ਵਿੱਚ ਹੀਰਾ ਦੇਵੀ ਮੰਦਰ ਦੇ ਨੇੜੇ ਸਥਿਤ ਪਲਾਟ (plot) ਵੀ ਸ਼ਾਮਲ ਹੈ, ਜੋ ਕਿ ਮਿਥੁਨ ਚੱਕਰਵਰਤੀ ਦੀ ਮਲਕੀਅਤ ਹੈ। ਬੀਐਮਸੀ ਦਾ ਦੋਸ਼ ਹੈ ਕਿ ਉਸ ਜਗ੍ਹਾ ‘ਤੇ ਬਿਨਾਂ ਇਜਾਜ਼ਤ ਦੇ ਗਰਾਊਂਡ ਪਲੱਸ ਮੇਜ਼ਾਨਾਈਨ ਫਲੋਰ ਵਾਲੇ ਦੋ ਢਾਂਚੇ, ਇੱਕ ਗਰਾਊਂਡ ਫਲੋਰ ਢਾਂਚਾ ਅਤੇ 10 ਗੁਣਾ 10 ਦੇ ਤਿੰਨ ਅਸਥਾਈ ਯੂਨਿਟ ਬਣਾਏ ਗਏ ਹਨ।

ਇਨ੍ਹਾਂ ਯੂਨਿਟਾਂ (UNITS) ਵਿੱਚ ਇੱਟਾਂ, ਲੱਕੜ ਦੇ ਫੱਟੇ, ਸ਼ੀਸ਼ੇ ਦੀਆਂ ਕੰਧਾਂ ਅਤੇ ਏਸੀ ਸ਼ੀਟ ਦੀਆਂ ਛੱਤਾਂ ਦੀ ਵਰਤੋਂ ਵੀ ਕੀਤੀ ਗਈ ਹੈ, ਜੋ ਕਿ ਗੈਰ-ਕਾਨੂੰਨੀ ਹੈ।ਬੀਐਮਸੀ ਵੱਲੋਂ ਜਾਰੀ ਕਾਨੂੰਨੀ ਨੋਟਿਸ ਦੇ ਅਨੁਸਾਰ, ਜੇਕਰ ਜਾਇਦਾਦ ਦੇ ਮਾਲਕ ਤੋਂ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਹੈ, ਤਾਂ ਉਸ ਵਿਰੁੱਧ ਧਾਰਾ 475ਏ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਜਾਵੇਗਾ।

ਮਿਥੁਨ ਚੱਕਰਵਰਤੀ ਦਾ ਸਪੱਸ਼ਟੀਕਰਨ – ਅਸੀਂ ਕੋਈ ਗੈਰ-ਕਾਨੂੰਨੀ ਉਸਾਰੀ ਨਹੀਂ ਕੀਤੀ

ਕਾਨੂੰਨੀ ਨੋਟਿਸ ਭੇਜੇ ਜਾਣ ਦੀਆਂ ਰਿਪੋਰਟਾਂ ਦੇ ਵਿਚਕਾਰ, ਮਿਥੁਨ ਚੱਕਰਵਰਤੀ (Mithun Chakraborty) ਨੇ ਫ੍ਰੀ ਪ੍ਰੈਸ ਜਰਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਕੋਈ ਗੈਰ-ਕਾਨੂੰਨੀ ਉਸਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਮੇਰੇ ਕੋਲ ਕੋਈ ਅਣਅਧਿਕਾਰਤ ਢਾਂਚਾ ਹੈ।” ਬਹੁਤ ਸਾਰੇ ਲੋਕਾਂ ਨੂੰ ਨੋਟਿਸ (notice) ਭੇਜੇ ਗਏ ਹਨ ਅਤੇ ਅਸੀਂ ਆਪਣਾ ਜਵਾਬ ਭੇਜ ਰਹੇ ਹਾਂ।

Read More: ਮਿਥੁਨ ਚੱਕਰਵਤੀ ਤੇ FIR ਦਰਜ

Scroll to Top