Balluana

ਹਲਕਾ ਬੱਲੂਆਣਾ ਦੇ ਪਿੰਡ ਢੀਂਗਾਂ ਵਾਲੀ ਤੇ ਸ਼ੇਰਗੜ੍ਹ ਦੀਆਂ ਸੱਥਾਂ ਅਤੇ ਦਾਣਾ ਮੰਡੀਆਂ ‘ਚ ਗੂੰਜੀ ਟੀਮ ਸਵੀਪ

ਅਬੋਹਰ 25 ਅਪ੍ਰੈਲ 2024: ਜ਼ਿਲ੍ਹਾ ਚੋਣ ਅਧਿਕਾਰੀ ਡਾ. ਸੇਨੂੰ ਦੁੱਗਲ ਵੱਲੋਂ ਹਲਕਾ ਬੱਲੂਆਣਾ (Balluana) (082) ਵਿਖੇ ਲੋਕ ਸਭਾ ਚੋਣਾਂ 2024 ਵਿੱਚ 100 ਫੀਸਦੀ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਸਹਾਇਕ ਰਿਟਰਨਿੰਗ ਅਫ਼ਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ. ਡੀ. ਸੀ. (ਡੀ.), ਤਹਿਸੀਲਦਾਰ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਦੇ ਦਿਸ਼ਾ–ਨਿਰਦੇਸ਼ਾਂ ਹੇਠ ਅੱਜ ਸਵੀਪ ਪ੍ਰੋਜੈਕਟ ਟੀਮ ਬੱਲੂਆਣਾ ਵੱਲੋਂ ਟੀਮ ਲੀਡਰ ਬੀਪੀਈਓ ਸਤੀਸ਼ ਮਿਗਲਾਨੀ, ਅਭੀਜੀਤ ਵਧਵਾ ਸੀਐਚਟੀ, ਅਸ਼ਵਨੀ ਮੱਕੜ ਟੀਮ ਮੈਂਬਰ ਅਤੇ ਸ. ਸੁਖਵਿੰਦਰ ਸਿੰਘ ਟੀਮ ਮੈਂਬਰ ਦੇ ਨਾਲ ਪਿੰਡ ਢੀਂਗਾਂਵਾਲੀ ਅਤੇ ਸ਼ੇਰਗੜ੍ਹ ਦੀਆਂ ਸੱਥਾਂ ਅਤੇ ਦਾਣਾ ਮੰਡੀਆਂ ਵਿੱਚ ਜਾ ਕੇ ਵੋਟਰਾਂ ਨੂੰ ਜਾਗਰੁਕ ਕਰਨ ਦਾ ਕੰਮ ਬਾਖੂਬੀ ਨਿਭਾਇਆ ਗਿਆ।

ਟੀਮ ਲੀਡਰ ਬੀਪੀਈਓ ਖੂਈਆਂ ਸਰਵਰ ਸਤੀਸ਼ ਮਿਗਲਾਨੀ ਦੁਆਰਾ ਇਹਨਾਂ ਪਿੰਡਾਂ ਦੀਆਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਅਤੇ ਸੱਥਾਂ ਵਿੱਚ ਬੈਠੇ ਪਿੰਡ ਦੇ ਮੋਹਤਬਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਲੋਕ ਸਭਾ ਚੋਣਾਂ 2024 ਲਈ ਜਾਗਰੁਕ ਕੀਤਾ ਗਿਆ ਅਤੇ ਵੋਟ ਦੇ ਅਧਿਕਾਰ ਅਤੇ ਇਸ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਗਿਆ।

ਇਸ ਤੋਂ ਇਲਾਵਾ ਟੀਮ ਸਵੀਪ ਹਲਕਾ ਬੱਲੂਆਣਾ (Balluana) ਦੁਆਰਾ ਇਹਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵੀ ਸੰਬੋਧਨ ਕੀਤਾ ਗਿਆ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਯਕੀਨੀ ਬਣਾਉ ਲਈ ਪ੍ਰੇਰਿਆ ਵੀ ਗਿਆ। ਇਸ ਮਕਸਦ ਦੀ ਕਾਮਯਾਬੀ ਲਈ ਪਿੰਡਵਾਸੀਆਂ ਅਤੇ ਵਿਦਿਆਰਥੀਆਂ ਨੂੰ ਵੋਟਰ–ਸਹੁੰ ਵੀ ਚੁਕਵਾਈ ਗਈ। ਇਹਨਾਂ ਪਿੰਡਾਂ ਵਿੱਚ ਘੁੰਮਦਿਆਂ ਰਾਹ ਵਿੱਚ ਮਿਲੇ ਪਿੰਡਵਾਸੀਆਂ ਨੂੰ ਵੀ ਵੋਟਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ ਗਿਆ।

Scroll to Top