ਚੰਡੀਗੜ੍ਹ, 9 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੀਐੱਮ ਵਿੰਡੋਂ (CM Windows) ‘ਤੇ ਦਰਜ ਪਲਾਟ ਦੇ ਅਲਾਟਮੇਂਟ ਲੇਟਰ ਸਮੇਂ ‘ਤੇ ਜਾਰੀ ਨਾ ਕਰਨ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸ਼ਹਿਰੀ ਸਥਾਨਕ ਨਿਗਮ, ਭਿਵਾਨੀ ਦੇ ਕਾਰਜਕਾਰੀ ਅਧਿਕਾਰੀ ਅਭੈ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰ ਦਿੱਤਾ ਹੈ।
ਮੁੱਖ ਮੰਤਰੀ ਦੇ ਓਐਸਡੀ ਅਤੇ ਮੁੱਖ ਦਫਤਰ ‘ਤੇ ਸੀਐੱਮ ਵਿੰਡੋਂ ਦੀ ਨਿਗਰਾਨੀ ਕਰ ਰਹੇ ਭੁਪੇਸ਼ਵਰ ਦਿਆਲ ਨੇ ਕਿਹਾ ਕਿ ਸਰਕਾਰ ਵੱਲੋਂ ਜਨਤਾ ਨੂੰ ਸਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਸਮੇਂਬੱਧ ਢੰਗ ਨਾਲ ਪ੍ਰਦਾਨ ਕਰਨ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਪਰ ਕਾਰਜ ਵਿਚ ਦੇਰੀ ਕਰਨ ਨੁੰ ਲੈ ਕੇ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ। ਇਸੀ ਲੜੀ ਵਿਚ ਉਪਰੋਕਤ ਕਾਰਵਾਈ ਕੀਤੀ ਗਈ ਹੈ।
ਭੁਪੇਸ਼ਵਰ ਦਿਆਲ ਨੇ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਸ਼ੋਕ ਕਲੋਨੀ , ਭਿਵਾਨੀ ਦੇ ਨਿਵਾਸੀ ਸ਼ੰਕਰ ਵੱਲੋਂ ਸੀਏਮ ਵਿੰਡੋਂ ਪੋਰਟਲ ‘ਤੇ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿਚ ਦਸਿਆ ਗਿਆ ਕਿ ਸਾਲ 1985 ਵਿਚ ਬੋਲੀ ਤਹਿਤ ਉਸ ਨੇ ਨਗਰ ਪਰਿਸ਼ਦ ਭਿਵਾਨੀ ਤੋਂ ਇਕ ਪਲਾਟ ਖਰੀਦਿਆ ਸੀ। ਉਸ ਦੇ ਪਲਾਟ ਦੇ ਮੁੱਲ ਦੀ ਇਕ ਚੌਥਾਈ ਰਕਮ ਅਤੇ ਸਿਕਓਰਿਟੀ ਦਾ ਪੈਸਾ ਜਮ੍ਹਾ ਕਰਵਾ ਦਿੱਤਾ ਸੀ। ਪਰ ਨਗਰ ਪਰਿਸ਼ਦ ਵੱਲੋਂ ਉਸ ਨੂੰ ਅੱਜ ਤਕ ਪਲਾਟ ਦਾ ਅਲਾਟਮੈਂਟ ਲੇਟਰ ਜਾਰੀ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਦਸਿਆ ਕਿ ਬਿਨੈਕਾਰ ਪਲਾਟ ਦੀ ਬਕਾਇਆ ਰਕਮ ਭਰਨ ਲਈ ਤਿਆਰ ਹਨ। ਪਰ 12 ਮਈ, 2022, 4 ਅਗਸਤ, 17 ਨਵੰਬਰ, 2022 ਅਤੇ 5 ਅਕਤੂਬਰ, 2023 ਨੂੰ ਵਾਰ-ਵਾਰ ਰਿਮਾਈਂਡਰ ਜਾਰੀ ਕਰਨ ਦੇ ਬਾਅਦ ਵੀ ਵਿਭਾਗ ਵੱਲੋਂ ਕੋਈ ਕਾਰਵਾਈ ਰਿਪੋਰਟ ਅਪਲੋਡ ਨਹੀਂ ਕੀਤੀ ਗਈ। ਨਗਰ ਪਰਿਸ਼ਦ ਭਿਵਾਨੀ ਦੇ ਕਾਰਜਕਾਰੀ ਅਧਿਕਾਰੀ ਅਭੈ ਸਿੰਘ ਬਤੌਰ ਪ੍ਰਸਾਸ਼ਕੀ ਕਾਰਜਕਾਰੀ ਅਧਿਕਾਰੀ ਹੋਣ ਦੇ ਕਾਰਨ ਇਸ ਮਾਮਲੇ ਵਿਚ ਕਾਰਵਾਈ ਕਰਵਾਉਣ ਦੀ ਜਿਮੇਵਾਰੀ ਉਨ੍ਹਾਂ ਦੀ ਬਣਦੀ ਹੈ।
ਇਸ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮਾਮਲੇ ਵਿਚ ਕੀਤੀ ਗਈ ਦੇਰੀ ਲਈ ਜਿਮੇਵਾਰ ਸ਼ਹਿਰੀ ਸਥਾਨਕ ਨਿਗਮ, ਭਿਵਾਨੀ ਦੇ ਕਾਰਜਕਾਰੀ ਅਧਿਕਾਰੀ ਅਭੈ ਸਿੰਘ ਨੂੰ ਮੁਅਤੱਲ ਕਰ ਦਿੱਤਾ। ਨਾਲ ਹੀ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਨੂੰਸਬੰਧਿਤ ਮਾਮਲੇ ਵਿਚ ਕਾਰਵਾਈ ਕਰ ਰਿਪੋਰਟ ਜਲਦੀ ਤੋਂ ਜਲਦੀ ਭਿਜਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।
ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦਾ ਟੀਚਾ ਹੈ ਕਿ ਜਨਤਾ ਨੂੰ ਹਰ ਹਾਲ ਵਿਚ ਤੈਅ ਸਮੇਂਸੀਮਾ ਵਿਚ ਸਾਰੀ ਸਹੂਲਤਾਂ ਮਿਲਣ, ਇਸ ਵਿਚ ਕਿਸੇ ਪੱਧਰ ‘ਤੇ ਵੀ ਕਿਸੇ ਤਰ੍ਹਾ ਦੀ ਢਿੱਲ ਨਾ ਵਰਤੀ ਜਾਵੇ। ਮੁੱਖ ਮੰਤਰੀ ਨੇ ਸਿਰਫ ਸੀਐੱਮ ਵਿੰਡੋਂ (CM Windows) ‘ਤੇ ਆਉਣ ਵਾਲੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ, ਸਗੋ ਉਹ ਹੋਰ ਸਰੋਤਾਂ ਨਾਲ ਪ੍ਰਾਪਤ ਨਾਗਰਿਕਾਂ ਦੇ ਸ਼ਿਕਾਇਤਾਂ ‘ਤੇ ਵੀ ਤੁਰੰਤ ਕਾਰਵਾਈ ਕਰਵਾਉਂਦੇ ਹਨ। ਇਸ ਲਈ ਅਧਿਕਾਰੀ ਤੇ ਕਰਮਚਾਰੀ ਜਨਤਾ ਦੀ ਸ਼ਿਕਾਇਤਾਂ ਨੁੰ ਗੰਭੀਰਤਾ ਨਾਲ ਲੈਣ ਅਤੇ ਆਪਣੇ ਕੰਮ ਵਿਚ ਕਿਸੇ ਵੀ ਤਰ੍ਹਾ ਦੀ ਦੇਰੀ ਜਾਂ ਲਾਪ੍ਰਵਾਹੀ ਨਾ ਵਰਤਣ, ਅਜਿਹਾ ਨਾ ਕਰਨ ਵਾਲਿਆਂ ‘ਤੇ ਸਮੇਂ-ਸਮੇਂ ‘ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ।