ਫਾਜ਼ਿਲਕਾ 16 ਫਰਵਰੀ 2024: ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਹਸਪਤਾਲਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਇਸੇ ਅਧੀਨ ਫਾਜ਼ਿਲਕਾ (Fazilka) ਦੇ ਕਾਰਜਕਾਰੀ ਸਿਵਲ ਸਰਜਨ ਡਾ. ਕਵਿਤਾ ਸਿੰਘ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ, ਡੱਬਵਾਲਾ ਕਲਾ ਅਤੇ ਖੁਈਖੇੜਾ (KHUI KHERA) ਵਿਖੇ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਮੁਆਇਨਾ ਕੀਤਾ ਗਿਆ ਅਤੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤਾਂ ਵੀ ਜਾਰੀ ਕੀਤੀਆ।
ਚੈਕਿੰਗ ਦੌਰਾਨ ਉਨ੍ਹਾਂ ਸਿਵਲ ਹਸਪਤਾਲ ਫਾਜ਼ਿਲਕਾ (Fazilka) ਦੇ ਐਮਰਜੈਂਸੀ ਵਾਰਡ, ਜਰਨਲ ਵਾਰਡ, ਜੱਚਾ-ਬੱਚਾ ਵਿੰਗ ਅਤੇ ਐਂਬੂਲੈਂਸ ਸੇਵਾ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ। ਇਸ ਦੇ ਨਾਲ ਡੱਬਵਾਲਾ ਕਲਾ ਅਤੇ ਖੁਈਖੇੜਾ ਵਿਖੇ ਸਟਾਫ ਦੀ ਹਾਜਰੀ, ਸਫ਼ਾਈ , ਸਟਾਕ ਰਜਿਸਟਰ ਆਦਿ ਦੀ ਵੀ ਜਾਂਚ ਕੀਤੀ।
ਇਸ ਮੌਕੇ ਡਾ. ਕਵਿਤਾ ਸਿੰਘ ਨੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਲੋਕਾਂ ਨੂੰ ਵੱਧ ਵੱਧ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਡਾ. ਐਡੀਸਨ ਐਰਿਕ, ਡਾ. ਰੋਹਿਤ ਗੋਇਲ ਅਕਾਊਂਟੈਂਟ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੰਜੀਵ ਕੁਮਾਰ ਗਰੋਵਰ , ਪਾਰਸ ਕਟਾਰੀਆ ਅਤੇ ਹੋਰ ਸਿਹਤ ਕਰਮੀ ਹਾਜ਼ਰ ਸਨ।