July 5, 2024 3:45 am
Takht Sri Keshgarh Sahib

ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਬੇਅਦਬੀ ਮਾਮਲੇ ‘ਚ ਦੋਸ਼ੀ ਨੂੰ ਪੰਜ ਸਾਲ ਦੀ ਸਜ਼ਾ

ਰੋਪੜ 20 ਜੁਲਾਈ 2023: 13 ਸਤੰਬਰ 2021 ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ (Takht Sri Keshgarh Sahib) ਵਿਖੇ ਵਾਪਰੀ ਬੇਅਦਬੀ ਮਾਮਲੇ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਨੇ ਦੋਸ਼ੀ ਪਰਮਜੀਤ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ, ਇਸਦੇ ਨਾਲ ਹੀ 10,000 ਜ਼ੁਰਮਾਨਾ ਲਗਾਇਆ ਹੈ | ਜ਼ਿਕਰਯੋਗ ਹੈ ਕਿ ਸਿੱਖਾਂ ਦੇ ਤੀਜੇ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 13 ਸਤੰਬਰ 2021 ਨੂੰ ਬੇਅਦਬੀ ਦੀ ਘਟਨਾ ਵਾਪਰੀ ।

ਬੇਅਦਬੀ ਦੀ ਘਟਨਾ ਉਸ ਸਮੇਂ ਹੋਈ ਜਦੋਂ ਸਵੇਰੇ ਤੜਕਸਾਰ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਕ ਵਿਅਕਤੀ ਜੋ ਤਕਰੀਬਨ ਇਕ ਘੰਟੇ ਤੋਂ ਦਰਬਾਰ ਸਾਹਿਬ ਦੇ ਅੰਦਰ ਸੀ, ਉਸ ਵੱਲੋਂ ਪ੍ਰਕਾਸ਼ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਗ੍ਰੰਥੀ ਸਹਿਬਾਨਾਂ ਉੱਤੇ ਆਪਣੇ ਮੂੰਹ ਵਿੱਚ ਲਿਪਟੀ ਹੋਈ ਬੀੜੀ ਸਿਗਰਟ ਗ੍ਰੰਥੀ ਸਿੰਘਾਂ ਵੱਲ ਸੁੱਟੀ ਗਈ।

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਮੌਕੇ ‘ਤੇ ਗ੍ਰੰਥੀ ਸਿੰਘਾਂ ਅਤੇ ਕਰਮਚਾਰੀਆਂ ਵੱਲੋਂ ਇਸ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮੌਕੇ ‘ਤੇ ਦਬੋਚ ਲਿਆ ਗਿਆ ਸੀ। ਇਸਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ |