Jalandhar Police

ਜਲੰਧਰ ‘ਚ ਲੜਕੀ ਨਾਲ ਜਬਰ ਜਨਾਹ ਮਾਮਲੇ ‘ਚ ਪੁਲਿਸ ਵੱਲੋਂ ਮੁਲਜ਼ਮ ਗ੍ਰਿਫਤਾਰ

ਚੰਡੀਗੜ੍ਹ, 13 ਸਤੰਬਰ 2024: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੀਡੀਆ ਦੀਆਂ ਖ਼ਬਰਾਂ ਗੰਭੀਰ ਨੋਟਿਸ ਲੈਂਦਿਆਂ ਜਲੰਧਰ (Jalandhar) ਵਿਖੇ ਡਾਕ ਵਿਭਾਗ ‘ਚ ਕੰਮ ਕਰਦੀ ਬੀਬੀ ਮੁਲਾਜਮ ਦੇ ਮਾਮਲੇ ‘ਚ ਸਖ਼ਤ ਕਾਨੂੰਨੀ ਕਰਵਾਈ ਕਰਨ ਦਾ ਨੋਟਿਸ ਜਾਰੀ ਕੀਤੀ ਹੈ |

ਇਸਦੇ ਨਾਲ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਗਿੱਲ ਨੇ ਪੀੜਤ ਲੜਕੀ ਦੇ ਪਰਿਵਾਰ ਨਾਲ ਗੱਲਬਾਰ ਵੀ ਕੀਤੀ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ । ਇਸ ਮਾਮਲੇ ‘ਚ ਜਲੰਧਰ ਪੁਲਿਸ (Jalandhar Police) ਨੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ |

ਦਰਅਸਲ, ਡਾਕ ਵਿਭਾਗ ‘ਚ ਕੰਮ ਕਰਦੀ 20 ਸਾਲਾ ਬੀਬੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਨਹੀਂ ਪਰਤੀ, ਪਰਿਵਾਰ ਨੇ ਲੱਭਣ ਦੀ ਕੋਸ਼ਿਸ ਵੀ ਕੀਤੀ, ਪਰ ਕੁਝ ਪਤਾ ਨਹੀਂ ਲੱਗਿਆ | ਇਸਤੋਂ ਬਾਅਦ ਅਗਲੇ ਦਿਨ ਪੁਲਿਸ ਨੂੰ ਉਕਤ ਲੜਕੀ ਦਿੱਲੀ ਦੇ ਨੇੜਲੇ ਇਲਾਕੇ ਬੇਸੁੱਧ ਹਾਲਤ ‘ਚ ਮਿਲੀ | ਪਰਿਵਾਰ ਨੇ ਲੜਕੀ ਨੂੰ ਪੁਲਿਸ ਦੀ ਸਹਾਇਤਾ ਨਾਲ ਜਲੰਧਰ ‘ਚ ਆਪਣੇ ਘਰ ਲਿਆਉਂਦਾ।

 

Scroll to Top