ਸੁਰੱਖਿਆ ਕਮਿਸ਼ਨਰ ਦੀ ਰਿਪੋਰਟ ਦਾ ਦਾਅਵਾ, ਸਿਗਨਲ ਸਿਸਟਮ ‘ਚ ਖ਼ਰਾਬੀ ਕਾਰਨ ਵਾਪਰਿਆ ਬਾਲਾਸੋਰ ਹਾਦਸਾ

Balasore

ਚੰਡੀਗੜ, 04 ਜੁਲਾਈ 2023: ਉੜੀਸਾ ਦੇ ਬਾਲਾਸੋਰ (Balasore) ਵਿੱਚ 2 ਜੂਨ ਨੂੰ ਤਿੰਨ ਟਰੇਨਾਂ ਆਪਸ ਵਿੱਚ ਟਕਰਾ ਗਈਆਂ ਸਨ। ਦੋ ਦਹਾਕਿਆਂ ਦੇ ਸਭ ਤੋਂ ਵੱਡੇ ਹਾਦਸੇ ਵਿੱਚ 293 ਯਾਤਰੀਆਂ ਦੀ ਮੌਤ ਹੋ ਗਈ ਅਤੇ 1 ਹਜ਼ਾਰ ਤੋਂ ਵੱਧ ਯਾਤਰੀ ਜ਼ਖਮੀ ਹੋਏ।ਸੀਬੀਆਈ ਹਾਦਸੇ ਦੀ ਜਾਂਚ ਕਰ ਰਹੀ ਹੈ। ਰੇਲਵੇ ਬੋਰਡ ਦੀ ਤਰਫੋਂ ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐਸ) ਦੁਆਰਾ ਵੀ ਜਾਂਚ ਕੀਤੀ ਗਈ ਹੈ। ਸੋਮਵਾਰ ਨੂੰ ਸੀਆਰਐਸ ਨੇ ਬੋਰਡ ਨੂੰ 40 ਪੰਨਿਆਂ ਦੀ ਰਿਪੋਰਟ ਸੌਂਪੀ। ਰਿਪੋਰਟਾਂ ਅਨੁਸਾਰ, ਲੈਵਲ-ਕਰਾਸਿੰਗ ਲੋਕੇਸ਼ਨ ਬਾਕਸ ਦੇ ਅੰਦਰ ਤਾਰਾਂ ਦੀ ਗਲਤ ਲੇਬਲਿੰਗ ਕਾਰਨ ਆਟੋਮੇਟਿਡ ਸਿਗਨਲ ਸਿਸਟਮ ਖ਼ਰਾਬ ਹੋ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ।

ਰਿਪਰੋਟ ਮੁਤਾਬਕ ਕਰਾਸਿੰਗ ਟਿਕਾਣੇ ਵਾਲੇ ਬਕਸੇ ਵਿੱਚ ਤਾਰਾਂ ਦੀ ਗਲਤ ਲੇਬਲਿੰਗ ਸਾਲਾਂ ਤੋਂ ਅਣਦੇਖੀ ਕੀਤੀ ਗਈ ਸੀ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਸਰਕਾਰ ‘ਤੇ ਹਮਲੇ ਕਰ ਰਹੀਆਂ ਹਨ। ਟੀਐਮਸੀ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਯਾਤਰੀ ਰੇਲ ਗੱਡੀਆਂ ਚੱਲਦੀਆਂ ਲਾਸ਼ਾਂ ਬਣ ਗਈਆਂ ਹਨ। ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਕਿਹਾ- ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕਰਨ ਦੀ ਲਾਲਸਾ ‘ਚ ਕੇਂਦਰ ਸਰਕਾਰ ਰੇਲਵੇ ਸੁਰੱਖਿਆ ਵਰਗੇ ਬੁਨਿਆਦੀ ਮੁੱਦਿਆਂ ‘ਤੇ ਸਮਝੌਤਾ ਕਰ ਰਹੀ ਹੈ।

ਰਿਪਰੋਟ ਮੁਤਾਬਕ ਸਾਰੀਆਂ ਤਾਰਾਂ ਲੈਵਲ-ਕਰਾਸਿੰਗ ਟਿਕਾਣਾ ਬਾਕਸ ਦੇ ਅੰਦਰ ਗਲਤ ਢੰਗ ਨਾਲ ਜੁੜੀਆਂ ਹੋਈਆਂ ਸਨ। ਜਿਸ ਕਾਰਨ ਰੱਖ-ਰਖਾਅ ਦੇ ਕੰਮ ਦੌਰਾਨ ਗੜਬੜ ਹੋ ਰਹੀ ਸੀ, ਜਿਸ ਕਾਰਨ ਗਲਤ ਫ਼ੰਕਸ਼ਨ ਇੰਡਿਕੈਟ ਹੋ ਰਹੇ ਸਨ ਅਤੇ ਸਾਲਾਂ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਹਾਦਸੇ ਲਈ ਸਿਗਨਲ ਵਿਭਾਗ ਨੂੰ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਰਿਪੋਰਟ ‘ਚ ਸਟੇਸ਼ਨ ਮਾਸਟਰ ਦਾ ਵੀ ਨਾਂ ਲਿਆ ਗਿਆ ਹੈ, ਜੋ ਸਿਗਨਲ ਕੰਟਰੋਲ ਸਿਸਟਮ ‘ਚ ਖਰਾਬੀ ਦਾ ਪਤਾ ਨਹੀਂ ਲਗਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।