10 ਨਵੰਬਰ 2024: ਗੁਰਾਇਆ ਫਗਵਾੜਾ (fagwara) ਤੋਂ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਜੈਪੁਰ ਅਜਮੇਰ ਟਰੇਨ ਨੰ: 19611 ਅੱਪ ਲੁਧਿਆਣਾ (ludhiana) ਤੋਂ ਜਲੰਧਰ ਜਾ ਰਹੀ ਸੀ ਤਾਂ ਐੱਸ4 ਕੋਚ ਦੀ ਬ੍ਰੇਕ ਲੱਗਣ ਕਾਰਨ ਕੋਚ ਦੇ ਹੇਠਾਂ ਅੱਗ(fire) ਲੱਗ ਗਈ, ਜਿਸ ਦੀ ਸੂਚਨਾ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਐੱਸ.ਪੀ.ਐੱਲ. 81 ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤੀ ਗਈ, ਅਤੇ ਦੀਪਕ ਨੂੰ ਰੈੱਡ ਸਿਗਨਲ ਦਿਖਾਉਣ ਲਈ ਕਿਹਾ ਗਿਆ। ਰੈੱਡ ਸਿਗਨਲ ਦਿਖਾ ਕੇ ਜਦੋਂ ਟਰੇਨ ਫਾਟਕ ‘ਤੇ ਰੁਕੀ ਤਾਂ ਕੋਚ ‘ਚ ਅੱਗ ਸਿਲੰਡਰ ਦੀ ਮਦਦ ਨਾਲ ਟਰੇਨ ਦੇ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ।
ਇਹ ਵੀ ਸਾਹਮਣੇ ਆਇਆ ਕਿ ਕਰੀਬ ਚਾਰ ਸਿਲੰਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਐੱਸ4 ‘ਚ ਸਵਾਰੀਆਂ ਵੀ ਮੌਜੂਦ ਸਨ। ਅੱਗ ਲੱਗਣ ਦੀ ਖ਼ਬਰ ਫੈਲਦਿਆਂ ਹੀ ਸਵਾਰੀਆਂ ਵਿੱਚ ਦਹਿਸ਼ਤ ਫੈਲ ਗਈ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫੀ ਦੇਰ ਇੱਥੇ ਰੁਕਣ ਤੋਂ ਬਾਅਦ ਟਰੇਨ ਅਗਲੇ ਸਫਰ ਲਈ ਰਵਾਨਾ ਹੋਈ।