ਅਬਹੋਰ, 26 ਅਗਸਤ 2024: ਅਬੋਹਰ ਦੇ ਆਲਮਗੜ੍ਹ ਬਾਈਪਾਸ ‘ਤੇ ਸਵੇਰੇ 6:00 ਵਜੇ ਆਵਾਰਾ ਪਸ਼ੂ ਨੂੰ ਬਚਾਉਂਦਿਆਂ ਭਿਆਨਕ ਹਾਦਸਾ (Accident) ਵਾਪਰਿਆ ਹੈ | ਰਾਮਪੁਰਾ ਫੂਲ ਤੋਂ ਸ੍ਰੀਗੰਗਾਨਗਰ ਵੱਲ ਜਾ ਰਿਹਾ ਇੱਕ ਟਰੱਕ ਅਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਚਾਨਕ ਪਲਟ ਗਿਆ ਅਤੇ ਡਿਵਾਈਡਰ ਨਾਲ ਵੱਜਿਆ |
ਇਸ ਹਾਦਸੇ (Accident) ‘ਚ ਟਰੱਕ ਡਰਾਈਵਰ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕਾਰਨ ਟਰੱਕ ਦਾ ਅੱਧਾ ਹਿੱਸਾ ਤਬਾਹ ਹੋ ਗਿਆ। ਟਰੱਕ ਚਾਲਕ ਨੇ ਦੱਸਿਆ ਕਿ ਉਹ ਟਰੱਕ ‘ਚ ਪਸ਼ੂਆਂ ਦੀ ਖੁਰਾਕ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਆ ਰਹੇ ਅਵਾਰਾ ਪਸ਼ੂ ਆਉਣ ਕਾਰਨ ਉਸਦੇ ਟਰੱਕ ਦਾ ਸੰਤੁਲਨ ਵਿਗੜ ਗਿਆ |
ਰਾਜਿੰਦਰ ਸਿੰਘ ਪੁੱਤ ਜਗਜੀਤ ਸਿੰਘ ਵਾਸੀ ਪਿੰਡ ਕਰਾਦਵਾਲਾ, ਰਾਮਪੁਰਾ, ਫੂਲ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਇਸ ਹਾਦਸੇ ‘ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਟਰੱਕ ਦਾ ਕਾਫ਼ੀ ਨੁਕਸਾਨ ਹੋਇਆ ਹੈ | ਨੈਸ਼ਨਲ ਹਾਈਵੇ ਨੂੰ ਇਸ ਦੀ ਭਰਪਾਈ ਕਰਨੀ ਚਾਹੀਦੀ ਹੈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ ਗੌਤਮ ਰਿਸ਼ੀ ਮੌਕੇ ‘ਤੇ ਪਹੁੰਚੇ ਅਤੇ ਵਾਹਨ ਨੂੰ ਇੱਕ ਪਾਸੇ ਕਰਵਾਇਆ |